ਅਹਿਮ ਖ਼ਬਰ : ਪੰਜਾਬ 'ਚ 'ਕੋਰੋਨਾ' ਦੇ 3 ਮਰੀਜ਼ ਆਏ ਸਾਹਮਣੇ, ਨਵੇਂ ਵੈਰੀਐਂਟ ਨੂੰ ਲੈ ਕੇ CM ਮਾਨ ਨੇ ਬੁਲਾਈ ਬੈਠਕ

Friday, Dec 23, 2022 - 11:03 AM (IST)

ਅਹਿਮ ਖ਼ਬਰ : ਪੰਜਾਬ 'ਚ 'ਕੋਰੋਨਾ' ਦੇ 3 ਮਰੀਜ਼ ਆਏ ਸਾਹਮਣੇ, ਨਵੇਂ ਵੈਰੀਐਂਟ ਨੂੰ ਲੈ ਕੇ CM ਮਾਨ ਨੇ ਬੁਲਾਈ ਬੈਠਕ

ਚੰਡੀਗੜ੍ਹ/ਸੰਗਰੂਰ (ਸ਼ਰਮਾ, ਸਿੰਗਲਾ) : ਕੋਰੋਨਾ ਦੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਦੇ ਨਾਲ-ਨਾਲ ਵੱਖ-ਵੱਖ ਸੂਬਾ ਸਰਕਾਰਾਂ ਵੀ ਚੌਕਸ ਹੋ ਗਈਆਂ ਹਨ ਅਤੇ ਜ਼ਰੂਰੀ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ। ਪੰਜਾਬ 'ਚ ਵੀ ਕੋਰੋਨਾ ਦੇ ਨਵੇਂ ਵੈਰੀਐਂਟ ਦਾ ਖ਼ਤਰਾ ਮੰਡਰਾ ਰਿਹਾ ਹੈ। ਇੱਥੇ 3 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ 'ਚੋਂ 1 ਮਰੀਜ਼ ਅੰਮ੍ਰਿਤਸਰ ਅਤੇ 2 ਮਰੀਜ਼ ਸੰਗਰੂਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ। ਸੂਬੇ 'ਚ ਵੀਰਵਾਰ ਨੂੰ ਕੋਰੋਨਾ ਦੇ ਕੁੱਲ 451 ਟੈਸਟ ਕੀਤੇ ਗਏ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਤੇ ਪਨਬੱਸ ਬੱਸਾਂ ਨੂੰ ਲੈ ਕੇ ਅਹਿਮ ਖ਼ਬਰ, ਵਿਭਾਗ ਨੇ ਜਾਰੀ ਕੀਤੇ ਇਹ ਹੁਕਮ

ਹਾਲਾਂਕਿ ਅਜੇ ਵੀ ਸੂਬੇ 'ਚ ਕੋਰੋਨਾ ਪਾਜ਼ੇਟਿਵ ਦੇ 9 ਮਾਮਲੇ ਦਰਜ ਹਨ। ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਕੋਈ ਵੀ ਆਕਸੀਜਨ ਸਪੋਰਟ, ਕ੍ਰਿਟੀਕਲ ਕੇਅਰ ਜਾਂ ਵੈਟੀਲੇਟਰ ’ਤੇ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਠਾਰਨ ਵਾਲੀ 'ਠੰਡ' ਨੂੰ ਲੈ ਕੇ ਅਲਰਟ ਜਾਰੀ, ਅਜੇ ਹੋਰ ਛਿੜੇਗੀ ਕੰਬਣੀ, ਜਾਣੋ ਅਗਲੇ 2 ਦਿਨਾਂ ਦਾ ਹਾਲ
ਮੁੱਖ ਮੰਤਰੀ ਮਾਨ ਨੇ ਬੁਲਾਈ ਬੈਠਕ
ਇਸ ਮਾਮਲੇ 'ਚ ਵੀ ਮੁੱਖ ਮੰਤਰੀ ਭਗਵੰਤ ਮਾਲ ਵੱਲੋਂ ਵੀਰਵਾਰ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਬੈਠਕ ਕੀਤੀ ਜਾਣੀ ਸੀ ਪਰ ਕਿਸੇ ਕਾਰਨ ਕਰਕੇ ਉਸ ਨੂੰ ਅੱਜ ਲਈ ਟਾਲ ਦਿੱਤਾ ਗਿਆ। ਹੁਣ ਅੱਜ ਮੁੱਖ ਮੰਤਰੀ ਵੱਲੋਂ ਕੋਰੋਨਾ ਨੂੰ ਲੈ ਕੇ ਬੈਠਕ ਕੀਤੀ ਜਾਵੇਗੀ ਅਤੇ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News