ਨਸ਼ਾ ਸਮੱਗਲਿੰਗ ਦੇ ਮਾਮਲੇ ''ਚ 3 ਵਿਰੁੱਧ ਕੇਸ ਦਰਜ

Wednesday, Dec 20, 2017 - 07:02 AM (IST)

ਨਸ਼ਾ ਸਮੱਗਲਿੰਗ ਦੇ ਮਾਮਲੇ ''ਚ 3 ਵਿਰੁੱਧ ਕੇਸ ਦਰਜ

ਝਬਾਲ, (ਨਰਿੰਦਰ, ਲਾਲੂਘੁੰਮਣ)- ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਦੀ ਅਗਵਾਈ 'ਚ ਥਾਣਾ ਸਰਾਏ ਅਮਾਨਤ ਖਾਂ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਢਾਲਾਂ ਹਵੇਲੀਆਂ ਵਿਖੇ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਹੈਰੋਇਨ ਅਤੇ 1 ਲੱਖ 5 ਹਜ਼ਾਰ ਰੁਪਏ ਬਰਾਮਦ ਕੀਤੇ। 
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਜਿੰਦਰ ਸਿੰਘ ਸਰਾਏ ਅਮਾਨਤ ਖਾਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਨੌਸ਼ਹਿਰਾ ਹਵੇਲੀਆਂ ਦੇ ਜੋਬਨਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੇ ਘਰ ਛਾਪਾ ਮਾਰਿਆ, ਜਿਥੇ ਮੌਕੇ 'ਤੇ ਲਈ ਗਈ ਤਲਾਸ਼ੀ ਦੌਰਾਨ ਪੁਲਸ ਨੂੰ 295 ਗ੍ਰਾਮ ਹੈਰੋਇਨ ਤੇ 1 ਲੱਖ 5 ਹਜ਼ਾਰ ਰੁਪਏ ਬਰਾਮਦ ਹੋਏ। ਥਾਣਾ ਮੁਖੀ ਅਨੁਸਾਰ ਪੁਲਸ ਦੇ ਛਾਪਾ ਮਾਰਨ ਤੋਂ ਪਹਿਲਾਂ ਹੀ ਘਰ ਦਾ ਮਾਲਕ ਜੋਬਨਜੀਤ ਸਿੰਘ, ਉਸ ਦੀ ਪਤਨੀ ਜਸਵੰਤ ਕੌਰ ਤੇ ਲੜਕਾ ਮਨਜੋਤ ਸਿੰਘ ਘਰ ਤੋਂ ਫਰਾਰ ਹੋ ਗਏ ਸਨ। ਥਾਣਾ ਸਰਾਏ ਅਮਾਨਤ ਖਾਂ ਵਿਖੇ ਜੋਬਨਜੀਤ ਸਿੰਘ, ਉਸ ਦੀ ਪਤਨੀ ਜਸਵੰਤ ਕੌਰ ਤੇ ਲੜਕੇ ਮਨਜੋਤ ਸਿੰਘ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।


Related News