ਸਮਰਾਲਾ ਪੁਲਸ ਨੂੰ ਵੱਡੀ ਸਫਲਤਾ, 5 ਕਰੋੜ ਦੀ ਹੈਰੋਇਨ ਸਮੇਤ 3 ਤਸਕਰ ਕਾਬੂ

Saturday, Oct 06, 2018 - 02:15 PM (IST)

ਸਮਰਾਲਾ ਪੁਲਸ ਨੂੰ ਵੱਡੀ ਸਫਲਤਾ, 5 ਕਰੋੜ ਦੀ ਹੈਰੋਇਨ ਸਮੇਤ 3 ਤਸਕਰ ਕਾਬੂ

ਸਮਰਾਲਾ (ਸੰਜੇ ਗਰਗ) : ਸਥਾਨਕ ਪੁਲਸ ਵੱਲੋਂ ਬੀਤੀ ਦੇਰ ਰਾਤ 5 ਕਰੋੜ ਰੁਪਏ ਦੀ ਇਕ ਕਿਲੋ ਹੈਰੋਇਨ ਸਮੇਤ 3 ਲੋਕਾਂ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਫੜ੍ਹੇ ਗਏ ਤਿੰਨੇ ਤਸਕਰ ਤਰਨਤਾਰਨ ਇਲਾਕੇ ਦੇ ਰਹਿਣ ਵਾਲੇ ਹਨ। ਪੁਲਸ ਨੂੰ ਇਨ੍ਹਾਂ 'ਤੇ ਇਹ ਵੀ ਸ਼ੱਕ ਹੈ ਕਿ ਫੜ੍ਹੀ ਗਈ ਹੈਰੋਇਨ ਕਿਤੇ ਇਨ੍ਹਾਂ ਨੇ ਪਾਕਿਸਤਾਨ ਤੋਂ ਤਾਂ ਨਹੀਂ ਲਿਆਂਦੀ ਸੀ। ਅੱਜ ਇਕ ਪ੍ਰੈਸ ਕਾਨਫ਼ੰਰਸ ਦੌਰਾਨ ਐੱਸ. ਐੱਸ. ਪੀ. ਖੰਨਾ ਧਰੁਵ ਦਹੀਆ ਨੇ ਦੱਸਿਆ ਕਿ ਸਮਰਾਲਾ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ ਕਿ ਬਰਧਾਲਾ ਨੇੜੇ ਇਕ ਆਲਟੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰਾਂ ਨੇ ਕਾਰ ਭਜਾ ਲਈ।

ਇਸ 'ਤੇ ਪੁਲਸ ਨੇ ਪਿੱਛਾ ਕਰਕੇ ਕਾਰ ਨੂੰ ਰੋਕ ਕੇ ਜਦੋਂ ਉਸ 'ਚ ਬੈਠੇ ਤਿੰਨ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ। ਗ੍ਰਿਫਤਾਰ ਕੀਤੇ ਤਸਕਰਾਂ ਦੀ ਪਛਾਣ ਸਪਿੰਦਰ ਸਿੰਘ ਪਿੰਡ ਬੇਹਲਾ ਤਰਨਤਾਰਨ, ਜਗਤਾਰ ਸਿੰਘ ਉਰਫ ਜੱਗਾ ਪਿੰਡ ਸਰਾਏ ਅਮਾਨਤ ਖਾਂ ਅਤੇ ਹਰਦੀਪ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ।


Related News