ਨਸ਼ਾ ਤਸਕਰੀ ਤੇ ਚੋਰੀ ਦੇ ਮਾਮਲੇ ''ਚ 3 ਗ੍ਰਿਫਤਾਰ

Friday, Mar 08, 2019 - 08:18 PM (IST)

ਨਸ਼ਾ ਤਸਕਰੀ ਤੇ ਚੋਰੀ ਦੇ ਮਾਮਲੇ ''ਚ 3 ਗ੍ਰਿਫਤਾਰ

ਲੋਹੀਆ ਖਾਸ (ਮਨਜੀਤ)—ਸਥਾਨਿਕ ਪੁਲਸ ਵਲੋਂ ਤਿੰਨ  ਵੱਖ-ਵੱਖ ਮਾਮਲਿਆਂ 'ਚ ਤਿੰਨ ਮੁਲਾਜ਼ਮਾਂ ਨੂੰ ਕਾਬੂ ਕਰ ਜੇਲ ਭੇਜੇ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਲਖਬੀਰ ਸਿੰਘ ਡੀ.ਐੱਸ.ਪੀ. ਸ਼ਾਹਕੋਟ ਅਤੇ ਥਾਣਾ ਇੰਚਾਰਜ ਦਲਬੀਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਐੱਸ.ਆਈ. ਵਲੋਂ ਪੁਲਸ ਪਾਰਟੀ ਨਾਲ ਇਲਾਕੇ ਦੀ ਗਸ਼ਤ ਕਰਦੇ ਹੋਏ ਪਿੰਡ ਮਾਨਕ ਨੇੜੇ ਇਕ ਸ਼ੱਕ ਦੇ ਆਧਾਰ 'ਤੇ ਇਕ ਨੌਜਵਾਨਾ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁਤਰ ਹਰਬੇਲ ਸਿੰਘ ਵਾਸੀ ਪਿੰਡ ਭੂਤੀਵਾਲਾ ਥਾਣਾ ਮਖੂ ਜ਼ਿਲਾ ਫਿਰੋਜਪੁਰ ਦੇ ਰੂਪ 'ਚ ਹੋਈ। 
ਇਸੇ ਪ੍ਰਕਾਰ ਮਾਣਯੋਗ ਅਦਾਲਤ ਵਲੋਂ ਪਿਛਲੇ 6 ਸਾਲਾਂ ਤੋਂ ਭਗੌੜੇ ਧਿਆਨ ਸਿੰਘ ਉਰਫ ਧੰਨਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕੰਗ ਥੇਹ (ਕੰਗ ਖੁਰਦ) ਥਾਣਾ ਅਤੇ ਜ਼ਿਲਾ ਤਰਨਤਾਰਨ ਹਾਲ ਵਾਸੀ ਪਿੰਡ ਨਰਸੈਨਾ ਤਹਸੀਲ ਮਹਸਵਾਨ ਜ਼ਿਲਾ ਬਦਾਓ (ਯੂ.ਪੀ.) ਨਾਮਕ ਮੁਲਜਿਮ ਨੂੰ ਅਵਤਾਰ ਸਿੰਘ ਏ.ਐੱਸ.ਆਈ. ਵਲੋਂ ਕਾਬੂ ਕੀਤਾ ਗਿਆ। ਜਦਕਿ ਇਸੇ ਤਰ੍ਹਾਂ ਏ.ਐੱਸ.ਆਈ. ਅਵਤਾਰ ਸਿੰਘ ਵਲੋਂ ਹੀ ਪੁਲਸ ਪਾਰਟੀ ਨਾਲ ਚੋਰੀ ਦੇ ਹੋਰ ਇਕ ਮਾਮਲੇ 'ਚ ਦੇਵਾ ਉਰਫ ਗੋਪੀ ਵਾਸੀ ਲੋਹੀਆਂ ਤਿੰਨ ਬੋਰੇ ਕਣਕ ਸਮੇਤ ਕਾਬੂ ਕੀਤਾ ਗਿਆ।


author

Hardeep kumar

Content Editor

Related News