8 ਲੱਖ 90 ਹਜ਼ਾਰ ਦੀ ਲੁੱਟ ਦੇ ਮਾਮਲੇ ’ਚ 3 ਗ੍ਰਿਫ਼ਤਾਰ, ਦੋਸ਼ੀਆਂ ਤੋਂ ਲੁੱਟ ਦੇ ਪੈਸੇ ਤੇ ਪਿਸਤੌਲ ਬਰਾਮਦ

Thursday, Jul 14, 2022 - 10:53 PM (IST)

ਫਤਿਹਗੜ੍ਹ ਸਾਹਿਬ (ਜਗਦੇਵ, ਵਿਪਨ) : ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਪਿਛਲੇ ਦਿਨੀਂ ਯੁਵਰਾਜ ਇੰਪੈਕਸ ਫਰਮ ਮੰਡੀ ਗੋਬਿੰਦਗੜ੍ਹ ਦੇ ਦਫ਼ਤਰ 'ਚ ਕੰਮ ਕਰਦੇ ਕਰਮਚਾਰੀ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਢਿੱਡ ਵਿੱਚ ਗੋਲੀ ਮਾਰ ਕੇ 3 ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ 8 ਲੱਖ 90 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵਾਰਦਾਤ 'ਚ ਵਰਤਿਆ ਗਿਆ 32 ਬੋਰ ਰਿਵਾਲਵਰ ਸਮੇਤ 8 ਜ਼ਿੰਦਾ ਰੌਂਦ ਤੇ ਲੁੱਟ ਦੀ ਰਕਮ 8 ਲੱਖ 20 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ।

ਖ਼ਬਰ ਇਹ ਵੀ : ਮਸ਼ਹੂਰ ਪੰਜਾਬੀ ਗਾਇਕ ਗ੍ਰਿਫ਼ਤਾਰ ਤਾਂ ਉਥੇ ਮੂਸੇਵਾਲਾ ਕਤਲ ਕਾਂਡ 'ਚ ਸ਼ਾਰਪ ਸ਼ੂਟਰ ਦਾ ਮਿਲਿਆ ਰਿਮਾਂਡ, ਪੜ੍ਹੋ TOP 10

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐੱਸ. ਡੀ.ਆਈ.ਜੀ. ਰੂਪਨਗਰ ਰੇਂਜ ਰੂਪਨਗਰ ਨੇ ਦੱਸਿਆ ਕਿ ਐਂਟੀ-ਨਾਰਕੋਟਿਕਸ-ਕਮ-ਸਪੈਸ਼ਲ ਆਪ੍ਰੇਸ਼ਨ ਸੈੱਲ ਕੈਂਪ ਐਟ ਮੋਹਾਲੀ ਦੀ ਟੀਮ ਵੱਲੋਂ ਸਬ-ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਟ੍ਰੇਸ ਕਰਕੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਾਣਯੋਗ ਅਦਾਲਤ ਅਮਲੋਹ ਵਿਖੇ ਪੇਸ਼ ਕਰਨ ਤੋਂ ਬਾਅਦ ਦੋਸ਼ੀ ਤਿੰਨ ਦਿਨਾਂ ਦੇ ਪੁਲਸ ਰਿਮਾਂਡ ਅਧੀਨ ਹਨ। ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ੀ ਅਮਰੀਕ ਸਿੰਘ ਨੂੰ ਇਸ ਫਰਮ ਬਾਰੇ ਜਾਣਕਾਰੀ ਸੀ ਕਿ ਇੱਥੇ ਲੋਹੇ ਦੇ ਕਾਰੋਬਾਰ ਸਬੰਧੀ ਪੈਸਿਆਂ ਦਾ ਲੈਣ-ਦੇਣ ਹੁੰਦਾ ਹੈ।

ਇਹ ਵੀ ਪੜ੍ਹੋ : ਖਮਾਣੋਂ ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 5 ਕਿਲੋ ਅਫੀਮ ਸਣੇ ਐਕਟਿਵਾ ਸਵਾਰ ਕਾਬੂ

ਲੁੱਟ ਦਾ ਸ਼ਿਕਾਰ ਹੋਏ ਕਰਮਚਾਰੀ ਪਰਮਿੰਦਰ ਸਿੰਘ ਦੇ ਬਿਆਨ ਦੇ ਅਧਾਰ 'ਤੇ ਆਰਮਜ਼ ਐਕਟ ਤਹਿਤ ਥਾਣਾ ਮੰਡੀ ਗੋਬਿੰਦਗੜ੍ਹ 'ਚ ਮੁਕੱਦਮਾ ਦਰਜ ਹੋਇਆ ਸੀ। ਮਿਤੀ 27-6-2022 ਨੂੰ ਸਵੇਰੇ ਕਰੀਬ 10:30 ਵਜੇ ਕਰਮਚਾਰੀ ਪਰਮਿੰਦਰ ਸਿੰਘ ਆਪਣੇ ਮਾਲਕ ਬਾਬੂ ਕਪਿਲ ਦੇਵ ਵਾਸੀ ਰੇਲਵੇ ਰੋਡ ਸਰਹੰਦ ਦੇ ਘਰੋਂ 8,90,000 ਰੁਪਏ ਲੇ ਕੇ ਆਪਣੇ ਮੋਟਰਸਾਈਕਲ 'ਤੇ ਐੱਚ.ਡੀ.ਐੱਫ.ਸੀ. ਬੈਂਕ ਮੰਡੀ ਗੋਬਿੰਦਗੜ੍ਹ ਤੋਂ ਹੋ ਕੇ ਆਪਣੇ ਦਫ਼ਤਰ ਪੁੱਜਾ ਤਾਂ 5-7 ਮਿੰਟਾਂ ਬਾਅਦ ਹੀ 2 ਨੌਜਵਾਨ ਉਸ ਦੇ ਦਫ਼ਤਰ ਅੰਦਰ ਵੜ ਗਏ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਜਿਨ੍ਹਾਂ 'ਚੋਂ ਇਕ ਨੇ ਪਿੱਠੂ ਬੈਗ ਪਾਇਆ ਹੋਇਆ ਸੀ ਅਤੇ ਦੂਜੇ ਵਿਅਕਤੀ ਦੇ ਹੱਥ 'ਚ ਰਿਵਾਲਵਰ ਫੜਿਆ ਹੋਇਆ ਸੀ, ਜਿਸ ਨੇ ਸਿੱਧਾ ਪਰਮਿੰਦਰ ਸਿੰਘ ਦੀ ਛਾਤੀ 'ਤੇ ਰਿਵਾਲਵਰ ਰੱਖ ਦਿੱਤਾ ਅਤੇ ਦੂਜੇ ਵਿਅਕਤੀ ਨੇ ਪਰਮਿੰਦਰ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਤੇ ਉਸ ਦਾ ਪੈਸਿਆਂ ਵਾਲਾ ਬੈਗ ਖੋਹ ਕੇ ਭੱਜਣ ਲੱਗੇ, ਜਦੋਂ ਪਰਮਿੰਦਰ ਨੇ ਵਿਰੋਧ ਕੀਤਾ ਤਾਂ ਉਸ ਦੇ ਗੋਲੀ ਮਾਰ ਕੇ ਬੈਗ ਖੋਹ ਕੇ ਪਹਿਲਾਂ ਹੀ ਥੱਲੇ ਮੋਟਰਸਾਈਕਲ ਸਟਾਰਟ ਕਰਕੇ ਖੜ੍ਹੇ ਨੌਜਵਾਨ ਸਮੇਤ ਮੌਕੇ ਤੋਂ ਫਰਾਰ ਹੋ ਗਏ ਸਨ। ਪਰਮਿੰਦਰ ਦੇ ਢਿੱਡ 'ਚ ਗੋਲੀ ਵੱਜਣ ਕਾਰਨ ਉਹ ਰਜਿੰਦਰਾ ਹਸਪਤਾਲ ਪਟਿਆਲਾ ਜ਼ੇਰੇ ਇਲਾਜ ਚਲ ਰਿਹਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ਅਦਾਲਤ ਬਲਾਸਟ ਦੇ ਕਥਿਤ ਦੋਸ਼ੀ ਨਾਲ ਸਬੰਧ ਰੱਖਣ ਵਾਲਾ ਅਸਲੇ ਸਮੇਤ ਗ੍ਰਿਫ਼ਤਾਰ

ਵਾਰਦਾਤ ਤੋਂ ਤੁਰੰਤ ਬਾਅਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਰੇਂਜ ਐਟੀ-ਨਾਰਕੋਟਿਕ-ਕਮ-ਸਪੈਸ਼ਲ ਆਪ੍ਰੇਸ਼ਨ ਸੈੱਲ ਕੈਂਪ ਐਟ ਮੋਹਾਲੀ ਦੀਆਂ ਟੀਮਾਂ ਮੌਕੇ 'ਤੇ ਭੇਜੀਆਂ ਗਈਆਂ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਮੁਕੱਦਮੇ ਨੂੰ ਹਰ ਹਾਲਤ 'ਚ ਟ੍ਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਜਿਸ 'ਤੇ ਰੇਂਜ ਆਪ੍ਰੇਸ਼ਨ ਸੈੱਲ ਦੀ ਟੀਮ ਨੇਜਾਂਚ ਕਰਦਿਆਂ ਮਿਤੀ 12/13 ਜੁਲਾਈ ਦੀ ਦਰਮਿਆਨੀ ਰਾਤ ਨੂੰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਕਿ ਮਾਣਯੋਗ ਅਦਾਲਤ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪੇਸ਼ ਕਰਨ ਤੋਂ ਬਾਅਦ ਤਿੰਨ ਦਿਨਾਂ ਦੇ ਪੁਲਸ ਰਿਮਾਂਡ ਅਧੀਨ ਹਨ। ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ੀ ਅਮਰੀਕ ਸਿੰਘ ਨੂੰ ਇਸ ਫਰਮ ਬਾਰੇ ਜਾਣਕਾਰੀ ਸੀ ਕਿ ਇੱਥੇ ਲੋਹੇ ਦੇ ਕਾਰੋਬਾਰ ਸਬੰਧੀ ਪੈਸਿਆਂ ਦਾ ਲੈਣ-ਦੇਣ ਹੁੰਦਾ ਹੈ।

ਇਹ ਵੀ ਪੜ੍ਹੋ : ਜ਼ੀਰਾ ਦੇ ਸਿਵਲ ਹਸਪਤਾਲ ’ਚ ਹੋਇਆ ਖ਼ੂਨੀ ਟਕਰਾਅ, ਚੱਲੀਆਂ ਤਲਵਾਰਾਂ, ਮਰੀਜ਼ ਤੇ ਡਾਕਟਰ ਸਹਿਮੇ

ਦੋਸ਼ੀਆਂ ਦਾ ਨਾਂ/ਪਤਾ

1.     ਜਗਮੇਲ ਸਿੰਘ ਉਰਫ ਬੱਬੂ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਅਕੌਤ, ਥਾਣਾ ਸਦਰ ਪਟਿਆਲਾ, ਉਮਰ ਕਰੀਬ 30 ਸਾਲ 
2.    ਬਿਕਰਮਜੀਤ ਸਿੰਘ ਉਰਫ ਗੋਗੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਅਸਮਾਨਪੁਰ, ਥਾਣਾ ਸਦਰ ਪਟਿਆਲਾ, ਉਮਰ ਕਰੀਬ 26 ਸਾਲ 
3.       ਅਮਰੀਕ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬਹਿਲ, ਥਾਣਾ ਸਦਰ ਪਟਿਆਲਾ, ਉਮਰ ਕਰੀਬ 28 ਸਾਲ 

ਬਰਾਮਦਗੀ

1.      32 ਬੋਰ ਰਿਵਾਲਵਰ ਸਮੇਤ 8 ਜ਼ਿੰਦਾ ਕਾਰਤੂਸ 
2.       ਲੁੱਟੀ ਹੋਈ ਰਕਮ 8 ਲੱਖ 20 ਹਜ਼ਾਰ ਰੁਪਏ
3.    ਵਾਰਦਾਤ 'ਚ ਵਰਤਿਆ ਹੀਰੋ ਐੱਚ ਐੱਫ ਡੀਲਕਸ ਮੋਟਰਸਾਈਕਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News