ਗਰਮੀ ਤੋਂ ਬਚਣ ਲਈ ਕੰਢੀ ਕਨਾਲ ਨਹਿਰ 'ਚ ਗਿਆ 28 ਸਾਲਾ ਨੌਜਵਾਨ ਡੁੱਬਿਆ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
Thursday, Jul 04, 2024 - 02:01 PM (IST)
ਗੜ੍ਹਦੀਵਾਲਾ (ਵਰਿੰਦਰ ਪੰਡਿਤ)- ਗੜ੍ਹਦੀਵਾਲਾ ਦੇ ਪਿੰਡ ਭਾਣੋਵਾਲ ਵਿਖੇ ਇਕ (2 8) ਸਾਲਾ ਪ੍ਰਵਾਸੀ ਨੌਜਵਾਨ ਦੀ ਕੰਢੀ ਕਨਾਲ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ ਸਬੰਧੀ ਏ. ਐੱਸ. ਆਈ. ਦਿਲਦਾਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਕ ਪ੍ਰਵਾਸੀ ਸੁਮਨ ਕੁਮਾਰ ਪੁੱਤਰ ਦੁਗਲ ਯਾਦਵ ਵਾਸੀ ਬੜੀ ਗੋਬਿੰਦਪੁਰ ਸਟੇਟ (ਬਿਹਾਰ) ਹਾਲ ਵਾਸੀ ਐਮਾਂ ਮਾਂਗਟ (ਮੁਕੇਰੀਆਂ) ਘਰਾਂ ਵਿੱਚ ਟਾਇਲਾਂ ਲਗਾਉਣ ਦਾ ਕੰਮ ਕਰਦਾ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਪਿੰਡ ਭਾਣੋਵਾਲ ਵਿਖੇ ਕਿਸੇ ਘਰ ਵਿੱਚ ਟਾਇਲਾਂ ਲਗਾਉਣ ਦਾ ਕੰਮ ਕਰਨ ਲਈ ਆਇਆ ਹੋਇਆ ਸੀ।
ਇਹ ਵੀ ਪੜ੍ਹੋ- ਜਲੰਧਰ 'ਚ ਅਕਾਲੀ ਦਲ ਨੂੰ ਝਟਕਾ, ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਕਹਿ 'ਆਪ' ਹੋਇਆ ਸ਼ਾਮਲ
ਬੀਤੀ ਸ਼ਾਮ ਜ਼ਿਆਦਾ ਗਰਮੀ ਹੋਣ ਕਾਰਨ ਉਹ ਪਿੰਡ ਭਾਣੋਵਾਲ ਨੇੜੇ ਦੀ ਲੰਘਦੀ ਕੰਢੀ ਕੰਨਾਲ ਨਹਿਰ ਵਿੱਚ ਨਹਾਉਣ ਗਏ ਦਾ ਅਚਾਨਕ ਪੈਰ ਫਿਸਲਣ ਕਾਰਨ ਪਾਣੀ ਜ਼ਿਆਦਾ ਹੋਣ ਕਰਕੇ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਗੜ੍ਹਦੀਵਾਲਾ ਪੁਲਸ ਵੱਲੋਂ ਮੌਕੇ 'ਤੇ ਪੁੱਜ ਕੇ ਲੋਕਾਂ ਦੀ ਸਹਾਇਤਾ ਨਾਲ ਮ੍ਰਿਤਕ ਦੀ ਲਾਸ਼ ਨਹਿਰ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਦਸੂਹਾ ਵਿਖੇ ਪੋਸਟਮਾਰਟਮ ਲਈ ਰੱਖ ਦਿੱਤੀ ਗਈ ਹੈ। ਉਥੇ ਹੀ ਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਪ੍ਰਵਾਸੀ ਦੇ ਵਾਰਸਾਂ ਦੇ ਬਿਆਨਾਂ 'ਤੇ 194 ਬੀ. ਐੱਨ. ਐੱਸ. ਐੱਸ. ਤਹਿਤ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਜਲੰਧਰ ਦੀ PPR ਮਾਰਕੀਟ ’ਚ ਵੱਡੀ ਵਾਰਦਾਤ, ਸ਼ਰਾਬ ਦੇ ਠੇਕੇ ’ਚੋਂ ਗੰਨ ਪੁਆਇੰਟ ’ਤੇ ਲੁੱਟੀ ਨਕਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।