27 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਣੇ ਕਾਬੂ

Sunday, Oct 29, 2017 - 01:33 AM (IST)

ਮੇਹਟੀਆਣਾ,   (ਸੰਜੀਵ)-  ਡੀ. ਐੱਸ. ਪੀ. ਗੁਰਜੀਤਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਮੇਹਟੀਆਣਾ ਦੇ ਐੱਸ. ਐੱਚ. ਓ. ਹਰਨੀਲ ਸਿੰਘ ਦੀ ਵਿਸ਼ੇਸ਼ ਅਗਵਾਈ 'ਚ ਪੁਲਸ ਪਾਰਟੀ ਨੇ ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਪਿੰਡ ਮੋਨਾ ਮੋੜ ਕੋਲ ਨਾਕੇ ਦੌਰਾਨ ਇਕ ਵਿਅਕਤੀ, ਜੋ ਕਿ ਮੋਢੇ 'ਤੇ ਪਲਾਸਟਿਕ ਦਾ ਬੋਰਾ ਚੁੱਕੀ ਪੈਦਲ ਆ ਰਿਹਾ ਸੀ, ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 36 ਬੋਤਲਾਂ (27 ਹਜ਼ਾਰ ਐੱਮ. ਐੱਲ.) ਸਿਲਵਰ ਪੈੱਗ ਮਾਰਕਾ ਸ਼ਰਾਬ ਬਰਾਮਦ ਕੀਤੀ ਗਈ।   ਪੁਲਸ ਨੇ ਦੋਸ਼ੀ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਮੋਹਣ ਲਾਲ ਅਨੁਸਾਰ ਦੋਸ਼ੀ ਦੀ ਪਛਾਣ ਬਲਵਿੰਦਰ ਸਿੰਘ ਬਿੱਟੂ ਪੁੱਤਰ ਪ੍ਰਕਾਸ਼ ਸਿੰਘ ਵਾਸੀ ਡਵਿੱਡਾ ਅਹਿਰਾਣਾ, ਥਾਣਾ ਮੇਹਟੀਆਣਾ ਵਜੋਂ ਹੋਈ ਹੈ। 


Related News