ਫਾਜ਼ਿਲਕਾ ਜ਼ਿਲ੍ਹੇ ਦੇ ਇਨ੍ਹਾਂ ਇਲਾਕਿਆਂ 'ਚ 27 ਨਵੇਂ ਕੋਰੋਨਾ ਦੇ ਮਾਮਲਿਆਂ ਦੀ ਹੋਈ ਪੁਸ਼ਟੀ
Thursday, Jul 16, 2020 - 04:46 PM (IST)
ਫਾਜ਼ਿਲਕਾ (ਸੇਤੀਆ) : ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਪੰਜਾਬ 'ਚ ਮਾਰੂ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਿਆਂ 'ਚ ਫਾਜ਼ਿਲਕਾ 'ਚ 27 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਦੱਸ ਦਈਏ ਕਿ ਪਾਜ਼ੇਟਿਵ ਆਏ ਮਰੀਜ਼ਾਂ 'ਚੋਂ ਕੁਝ ਦੀ ਟ੍ਰੈਵਲ ਹਿਸਟ੍ਰੀ ਦੂਜੇ ਸੂਬਿਆਂ ਦੀ ਦੱਸੀ ਜਾ ਰਹੀ ਹੈ ਜਦੋਂਕਿ 7 ਮਰੀਜ਼ ਜਲਾਲਾਬਾਦ ਨਾਲ ਹੀ ਸੰਬੰਧਤ ਹੀ ਹਨ। ਡਾਕਟਰਾਂ ਵਲੋਂ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਹਸਪਤਾਲ 'ਚ ਸ਼ਿਫ਼ਟ ਕੀਤਾ ਜਾ ਰਿਹਾ ਹੈ। ਜ਼ਿਲ੍ਹੇ 'ਚ ਹੁਣ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਕੁੱਲ 141 ਹੋ ਗਈ ਹੈ, ਜਦੋਂਕਿ ਜ਼ਿਲ੍ਹੇ 'ਚ ਹੁਣ ਤੱਕ 1 ਮਰੀਜ਼ ਦੀ ਮੌਤ ਹੋ ਚੁੱਕੀ ਹੈ। ਇੱਥੇ ਰਾਹਤ ਦੀ ਗੱਲ ਇਹ ਹੈ ਕਿ ਜ਼ਿਲ੍ਹੇ 'ਚੋਂ 102 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦੋਂਕਿ ਜ਼ਿਲ੍ਹੇ 'ਚ 11 ਐਕਟਿਵ ਕੇਸ ਹਨ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 26 ਲੋਕਾਂ ਦੀ ਰਿਪੋਰਟ 'ਕੋਰੋਨਾ' ਪਾਜ਼ੇਟਿਵ
ਪਾਜ਼ੇਟਿਵ ਆਏ ਮਰੀਜ਼ਾਂ ਦੀ ਸੂਚੀ
ਬੁੱਧਵਾਰ ਨੂੰ ਬੀ. ਐੱਸ. ਐੱਫ. ਦੇ 6 ਜਵਾਨਾਂ ਸਮੇਤ 19 ਨਵੇਂ ਕੋਰੋਨਾ ਪੀੜਤ ਮਿਲੇ
ਚਾਰ ਮਹੀਨੇ ਤੋਂ ਚੱਲ ਰਹੀਆਂ ਸਿਹਤ ਮਹਿਕਮੇ ਦੀਆਂ ਕੋਸ਼ਿਸ਼ਾਂ ਅਤੇ ਪ੍ਰਸ਼ਾਸਨ ਦੇ ਤਾਲਾਬੰਦੀ ਦੇ ਬਾਵਜੂਦ ਜ਼ਿਲ੍ਹੇ 'ਚ ਕੋਰੋਨਾ ਰੋਗ ਦਾ ਖਤਰਾ ਘੱਟ ਨਹੀਂ ਹੋ ਰਿਹਾ, ਰੋਜ਼ਾਨਾ ਰੋਗੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਬੁੱਧਵਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵੱਲੋਂ ਜ਼ਿਲ੍ਹੇ ਤੋਂ ਭੇਜੇ ਗਏ ਸੈਂਪਲਾਂ ਦੀ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਬੀ. ਐੱਸ. ਐੱਫ. ਦੇ 6 ਜਵਾਨਾਂ ਸਮੇਤ 19 ਲੋਕਾਂ ਨੂੰ ਕੋਰੋਨਾ ਰੋਗ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਅੱਜ ਦੀ ਰਿਪੋਰਟ ਤੋਂ ਬਾਅਦ ਜ਼ਿਲ੍ਹੇ 'ਚ ਐਕਟਿਵ ਰੋਗੀਆਂ ਦੀ ਗਿਣਤੀ 89 ਹੋ ਗਈ ਹੈ। ਮਹਿਕਮੇ ਵੱਲੋਂ ਪਾਜ਼ੇਟਿਵ ਰੋਗੀਆਂ ਨੂੰ ਆਈਸੋਲੇਸ਼ਨ 'ਚ ਭਰਤੀ ਕਰਨ ਦੇ ਨਾਲ ਉਨ੍ਹਾਂ ਦੇ ਸੰਪਰਕ 'ਚ ਰਹੇ ਲੋਕਾਂ ਦੀ ਸਕਰੀਨਿੰਗ ਅਤੇ ਟੈਸਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਜਨਾਨੀ ਨੇ ਦਿੱਤਾ ਬੱਚੇ ਨੂੰ ਜਨਮ, ਮਾਂ-ਪੁੱਤ ਦੋਵੇਂ ਸੁਰੱਖਿਅਤ
ਪੰਜਾਬ 'ਚ ਕੋਰੋਨਾ ਦੇ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 8888 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1147, ਲੁਧਿਆਣਾ 'ਚ 1581, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1459, ਸੰਗਰੂਰ 'ਚ 672 ਕੇਸ, ਪਟਿਆਲਾ 'ਚ 749, ਮੋਹਾਲੀ 'ਚ 456, ਗੁਰਦਾਸਪੁਰ 'ਚ 297 ਕੇਸ, ਪਠਾਨਕੋਟ 'ਚ 263, ਤਰਨਤਾਰਨ 221, ਹੁਸ਼ਿਆਰਪੁਰ 'ਚ 215, ਨਵਾਂਸ਼ਹਿਰ 'ਚ 251, ਮੁਕਤਸਰ 159, ਫਤਿਹਗੜ੍ਹ ਸਾਹਿਬ 'ਚ 178, ਰੋਪੜ 'ਚ 143, ਮੋਗਾ 'ਚ 153, ਫਰੀਦਕੋਟ 175, ਕਪੂਰਥਲਾ 141, ਫਿਰੋਜ਼ਪੁਰ 'ਚ 190, ਫਾਜ਼ਿਲਕਾ 141, ਬਠਿੰਡਾ 'ਚ 154, ਬਰਨਾਲਾ 'ਚ 79, ਮਾਨਸਾ 'ਚ 64 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 6067 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2542 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 226 ਲੋਕਾਂ ਦੀ ਮੌਤ ਹੋ ਚੁੱਕੀ ਹੈ।