ਜਲੰਧਰ ''ਚ 70 ਦਿਨਾਂ ''ਚ 23 ਲੋਕਾਂ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
Monday, Mar 12, 2018 - 12:38 PM (IST)

ਜਲੰਧਰ (ਸ਼ੋਰੀ)— ਜਲੰਧਰ 'ਚ ਖੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਅੰਕੜਿਆਂ ਮੁਤਾਬਕ ਮਹਾਨਗਰ 'ਚ ਫਾਹਾ ਲਾ ਕੇ ਜਨਵਰੀ ਮਹੀਨੇ 'ਚ 8 ਲੋਕਾਂ ਨੇ ਖੁਦਕੁਸ਼ੀ ਕੀਤੀ। ਫਰਵਰੀ ਵਿਚ 12 ਲੋਕਾਂ ਨੇ, ਮਾਰਚ 'ਚ ਹੁਣ ਤੱਕ 3 ਲੋਕਾਂ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਖਤਮ ਕਰ ਚੁੱਕੇ ਹਨ। ਮਰਨ ਵਾਲੇ 23 ਲੋਕਾਂ 'ਚ ਔਰਤ, ਨੌਜਵਾਨ ਅਤੇ ਮਰਦ ਮੌਜੂਦ ਹਨ। ਕੁਝ ਕੇਸਾਂ 'ਚ ਤਾਂ ਮਰਨ ਵਾਲਿਆਂ ਨੇ ਖੁਦ ਦੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਪੁਲਸ ਨੇ ਇਸ ਬਾਬਤ ਉਨ੍ਹਾਂ ਦੇ ਵਿਰੋਧੀ ਧਿਰ ਦੇ ਖਿਲਾਫ ਕੇਸ ਦਰਜ ਕੀਤੇ ਹਨ। ਮਾਨਸਿਕ ਪਰੇਸ਼ਾਨੀ ਤੋਂ ਤੰਗ ਆ ਕੇ ਲੋਕ ਖੁਦਕੁਸ਼ੀ ਦੀ ਰਾਹ ਚੁਣ ਰਹੇ ਹਨ?
ਸੋਸ਼ਲ ਮੀਡੀਆ 'ਤੇ ਦਿਖ ਰਹੀ ਲਾਈਵ ਆਤਮਹੱਤਿਆ: ਇਨੀਂ ਦਿਨੀਂ ਨੌਜਵਾਨ ਫੇਸਬੁੱਕ, ਬਿੰਗੋ, ਇੰਸਟਾਗ੍ਰਾਮ ਆਦਿ ਸੋਸ਼ਲ ਮੀਡੀਆ 'ਤੇ ਖੁਦਕੁਸ਼ੀ ਕਰਨ ਵਾਲੇ ਫਾਹਾ ਲਗਾਉਣ ਲਈ ਲਾਈਵ ਵੀਡੀਓ ਅਪਡੇਟ ਕਰ ਰਹੇ ਹਨ। ਨੌਜਵਾਨ ਪੀੜ੍ਹੀ ਇਹ ਜ਼ਿਆਦਾ ਮਾਤਰਾ 'ਚ ਦੇਖ ਰਹੀ ਹੈ, ਜਿਸ ਨਾਲ ਉਸ ਦੇ ਦਿਮਾਗ 'ਤੇ ਵੀ ਗਲਤ ਅਸਰ ਪੈ ਰਿਹਾ ਹੈ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
ਪਰਿਵਾਰ, ਟੀਚਰ, ਦੋਸਤ ਅਲਰਟ ਰਹਿਣ: ਡਾ. ਖੰਨਾ
ਸਿਵਲ ਹਸਪਤਾਲ 'ਚ ਤਾਇਨਾਤ ਰੋਗ ਦੂਰ ਕਰਨ ਦੇ ਮਾਹਿਰ ਡਾ. ਸੰਜੇ ਖੰਨਾ ਦਾ ਕਹਿਣਾ ਹੈ ਕਿ ਦਿਮਾਰੀ ਤੌਰ 'ਤੇ ਪਰੇਸ਼ਾਨ ਲੋਕ ਅਜਿਹੇ ਕੰਮ ਕਰ ਰਹੇ ਹਨ। ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਦਿਮਾਗ 'ਤੇ ਬੋਝ ਜ਼ਿਆਦਾ ਲੈਂਦੀ ਹੈ, ਮਾਂ-ਬਾਪ ਦਾ ਫਰਜ਼ ਹੈ ਕਿ ਇਸ ਗੱਲ ਦਾ ਧਿਆਨ ਰੱਖਣ ਕਿ ਉਨ੍ਹਾਂ ਦੇ ਬੱਚਿਆਂ ਦੇ ਵਰਤਾਅ 'ਚ ਕੋਈ ਬਦਲਾਅ ਤਾਂ ਨਹੀਂ ਆ ਰਿਹਾ। ਬੱਚਾ ਗੱਲ ਦਾ ਗੁੱਸਾ ਤਾਂ ਨਹੀਂ ਕਰਦਾ, ਇਸ ਨਾਲ ਅਜਿਹੇ ਬੱਚਿਆਂ ਦੇ ਟੀਚਰ, ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਇਸ ਬਾਬਤ ਧਿਆਨ ਦੇਣ ਦੀ ਜ਼ਰੂਰਤ ਹੈ। ਜੇਕਰ ਲੱਗੇ ਕਿ ਬੱਚਾ ਦਿਮਾਗੀ ਤੌਰ 'ਤੇ ਪਰੇਸ਼ਾਨ ਹੋ ਰਿਹਾ ਹੈ ਤਾਂ ਉਸ ਨੂੰ ਇਕੱਲਾ ਨਾ ਰਹਿਣ ਦਿਓ। 24 ਘੰਟੇ ਤੱਕ ਉਸ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਤੁਰੰਤ ਉਸ ਨੂੰ ਮਨੋਰੋਗ ਮਾਹਿਰ ਡਾਕਟਰ ਕੋਲ ਲੈ ਕੇ ਜਾਓ ਅਤੇ ਬੱਚੇ ਦੀ ਡਾਕਟਰ ਨਾਲ ਕਾਊਂਸਲਿੰਗ ਕਰਵਾਓ।
ਅਜਿਹੇ ਕਈ ਕੇਸ ਮੇਰੇ ਕੋਲ ਸਿਵਲ ਹਸਪਤਾਲ 'ਚ ਆ ਚੁੱਕੇ ਹਨ। ਲਗਾਤਾਰ ਕਾਊਂਸਲਿੰਗ ਕਰਨ ਅਤੇ ਉਨ੍ਹਾਂ ਨੂੰ ਦਾਖਲ ਕਰਕੇ ਦਵਾਈ ਦੇਣ ਤੋਂ ਬਾਅਦ ਠੀਕ ਹੋ ਕੇ ਘਰ ਜਾ ਚੁੱਕੇ ਹਨ।