ਲੀਪ ਸਾਲ ’ਚ ਸ਼ਹਿਰ ਦੇ ਦੋ ਵੱਡੇ ਹਸਪਤਾਲਾਂ ’ਚ 23 ਬੱਚਿਆਂ ਨੇ ਲਿਆ ਜਨਮ
Friday, Mar 01, 2024 - 06:23 PM (IST)
ਚੰਡੀਗੜ੍ਹ (ਪਾਲ) : ਸ਼ਹਿਰ ਦੇ ਸਾਰੇ ਸਿਹਤ ਕੇਂਦਰਾਂ ਅਤੇ ਹਸਪਤਾਲਾਂ ’ਚ ਹਰ ਰੋਜ਼ ਕਈ ਬੱਚੇ ਪੈਦਾ ਹੋ ਰਹੇ ਹਨ। ਉਨ੍ਹਾਂ ਦਾ ਦੁਨੀਆ ’ਚ ਆਉਣਾ ਆਪਣੇ ਆਪ ’ਚ ਖ਼ਾਸ ਹੈ ਪਰ ਵੀਰਵਾਰ ਦਾ ਦਿਨ ਜ਼ਿਆਦਾ ਖਾਸ ਸੀ ਕਿਉਂਕਿ ਇਹ ਲੀਪ ਸਾਲ ਦਾ ਦਿਨ ਸੀ। ਲੀਪ ਸਾਲ ਭਾਵ 29 ਫਰਵਰੀ ਨੂੰ ਸ਼ਹਿਰ ਦੇ ਦੋ ਵੱਡੇ ਹਸਪਤਾਲਾਂ ’ਚ 23 ਬੱਚਿਆਂ ਨੇ ਜਨਮ ਲਿਆ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਨੇ ਦੱਸਿਆ ਕਿ ਜੀ. ਐੱਮ. ਐੱਸ. ਐੱਚ. ’ਚ ਸ਼ਾਮ ਤੱਕ 16 ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ’ਚ 11 ਕੁੜੀਆਂ ਅਤੇ 5 ਮੁੰਡੇ ਸ਼ਾਮਲ ਹਨ। ਜਦੋਂ ਕਿ ਜੀ. ਐੱਮ. ਸੀ. ਐੱਚ. ’ਚ 7 ਬੱਚੇ ਪੈਦਾ ਹੋਏ, ਜਿਨ੍ਹਾਂ ਵਿਚੋਂ 5 ਮੁੰਡੇ ਅਤੇ 2 ਕੁੜੀਆਂ ਸਨ। ਜੀ. ਐੱਮ. ਐੱਸ. ਐੱਚ. ਵਿਚ ਮੰਜੂ ਬਾਲਾ ਦਾ ਇਹ ਦੂਜਾ ਬੱਚਾ ਹੈ ਜਿਸ ਨੇ ਕੁੜੀ ਨੂੰ ਜਨਮ ਦਿੱਤਾ ਹੈ। ਡਿਲੀਵਰੀ ਦਾ ਸਮਾਂ ਬਾਕੀ ਸੀ ਪਰ ਬੱਚੀ 10 ਦਿਨ ਪਹਿਲਾਂ ਹੀ ਦੁਨੀਆ ’ਚ ਆ ਗਈ। ਪਤਾ ਨਹੀਂ ਸੀ ਕਿ 29 ਤਰੀਕ ਹੈ। ਚਾਰ ਸਾਲ ਦਾ ਇੰਤਜ਼ਾਰ ਨਹੀਂ ਰਹੇਗਾ, 28 ਨੂੰ ਹੀ ਜਨਮਦਿਨ ਮਨਾਇਆ ਕਰਾਂਗੇ। ਇਸ ਦੇ ਨਾਲ ਹੀ ਬੇਦੀ ਹਸਪਤਾਲ ’ਚ ਦੋ ਬੱਚਿਆਂ ਨੇ ਜਨਮ ਲਿਆ। ਦੋਵੇਂ ਮੁੰਡੇ ਹਨ। ਸਾਬਕਾ ਆਈ. ਐੱਮ. ਏ ਪ੍ਰਧਾਨ ਡਾ. ਨੀਰਜ ਅਨੁਸਾਰ ਲੀਪ ਈਅਰ ਕਾਰਣ ਕਈ ਜੋੜਿਆਂ ਦੀ ਪੋਸਟ ਡਿਲੀਵਰੀ ਕਰਵਾਈ ਗਈ। ਇਸ ਦੇ ਨਾਲ ਹੀ, ਬਹੁਤ ਸਾਰੇ ਲੋਕਾਂ ਨੇ ਪਹਿਲਾਂ ਹੀ ਸੀਜੇਰੀਅਨ ਦੁਆਰਾ ਡਿਲੀਵਰੀ ਕਰਨ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ : ਬਦਲੀਆਂ ਅੰਗਰੇਜ਼ਾਂ ਦੀਆਂ ਧਾਰਾਵਾਂ : ਦੇਸ਼ ’ਚ ਸਭ ਤੋਂ ਪਹਿਲਾਂ ਚੰਡੀਗੜ੍ਹ ’ਚ ਲਾਗੂ ਹੋਣਗੇ ਨਵੇਂ ਕਾਨੂੰਨ
8 ਸਾਲ ਦੇ ਮੁਹੰਮਦ ਇਜ਼ਮ ਨੇ ਮਨਾਇਆ ਆਪਣਾ ਚੌਥਾ ਜਨਮਦਿਨ
ਸੈਕਟਰ-45 ਦੇ ਰਹਿਣ ਵਾਲੇ ਮੁਹੰਮਦ ਜ਼ਮਾਨ ਦਾ ਪੁੱਤਰ ਮੁਹੰਮਦ ਇਜ਼ਮ ਵੀਰਵਾਰ ਨੂੰ 8 ਸਾਲ ਦਾ ਹੋ ਗਿਆ ਪਰ ਪਰਿਵਾਰ ਨੇ ਉਸ ਦਾ ਜਨਮ ਦਿਨ 4 ਸਾਲ ਬਾਅਦ ਹੀ ਮਨਾਇਆ। ਮੁਹੰਮਦ ਜ਼ਮਾਨ ਦੇ ਅਨੁਸਾਰ, ਬੱਚਾ ਕਦੋਂ ਦੁਨੀਆ ’ਚ ਆਵੇਗਾ ਇਹ ਰੱਬ ਦੇ ਹੱਥ ਹੈ। ਹੁਣ ਜਦੋਂ ਪੁੱਤਰ ਦੇ ਜਨਮ ਦੀ ਤਰੀਕ ਚਾਰ ਸਾਲ ਬਾਅਦ ਹੀ ਆਉਂਦੀ ਹੈ ਤਾਂ ਇਸ ਦਿਨ ਨੂੰ ਉਸ ਦੇ ਜਨਮ ਦਿਨ ਵਜੋਂ ਮਨਾਉਂਦੇ ਹਨ।
ਇਹ ਵੀ ਪੜ੍ਹੋ : ਬੱਚਿਆਂ ਨੂੰ ਜਿਨਸੀ ਸੋਸ਼ਣ ਤੋਂ ਬਚਾਉਣ ਲਈ ਪੰਜਾਬ ਪੁਲਸ ਦੀ ਵੱਡੀ ਪਹਿਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e