ਜਲੰਧਰ ਦੇ ਬੈਂਕਾਂ ਵਿਚ ਪਹੁੰਚੇ 200 ਦੇ ਨਵੇਂ ਨੋਟ, ਗਾਹਕਾਂ ''ਚ ਦਿੱਸਿਆ ਭਾਰੀ ਉਤਸ਼ਾਹ

11/19/2017 1:37:03 PM

ਜਲੰਧਰ (ਅਮਿਤ)— ਨੋਟਬੰਦੀ ਤੋਂ ਬਾਅਦ ਪੂਰੇ ਦੇਸ਼ ਵਿਚ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਪ੍ਰਚਲਣ ਵਿਚ ਲਿਆਂਦੀ ਗਈ 2 ਹਜ਼ਾਰ ਅਤੇ 500 ਰੁਪਏ ਦੀ ਨਵੀਂ ਕਰੰਸੀ ਤੋਂ ਬਾਅਦ ਆਮ ਲੋਕਾਂ ਵਿਚ ਨਵੇਂ ਕਰੰਸੀ ਨੋਟਾਂ ਸਬੰਧੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸਦੇ ਬਾਅਦ ਆਰ. ਬੀ. ਆਈ. ਨੇ 50 ਅਤੇ 200 ਰੁਪਏ ਦੇ ਨਵੇਂ ਨੋਟ ਮਾਰਕੀਟ ਵਿਚ ਉਤਾਰੇ। ਇਕਦਮ ਨਵੇਂ ਰੂਪ-ਰੰਗ ਵਾਲੇ ਇਨ੍ਹਾਂ ਦੋਵਾਂ ਕਰੰਸੀ ਨੋਟਾਂ ਸਬੰਧੀ ਆਮ ਜਨਤਾ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 

PunjabKesari
ਪਹਿਲੇ ਪੜਾਅ ਵਿਚ ਉਕਤ ਨਵੇਂ ਨੋਟ ਸਿਰਫ ਵੱਡੇ ਸ਼ਹਿਰਾਂ ਜਿਵੇਂ ਕਿ ਦਿੱਲੀ, ਮੁੰਬਈ ਆਦਿ ਵਿਚ ਭੇਜੇ ਗਏ ਸੀ ਪਰ ਹੁਣ ਹੌਲੀ-ਹੌਲੀ ਇਹ ਨੋਟ ਛੋਟੇ ਸ਼ਹਿਰਾਂ ਵਿਚ ਬਣੇ ਕਰੰਸੀ ਚੈਸਟਾਂ ਵਿਚ ਵੀ ਭੇਜੇ ਜਾ ਚੁੱਕੇ ਹਨ। ਹਾਲਾਂਕਿ ਇਹ ਨੋਟ ਕਾਫੀ ਦੇਰ ਤੋਂ ਮਾਰਕੀਟ ਵਿਚ ਆ ਚੁੱਕੇ ਹਨ ਪਰ ਪੰਜਾਬ ਦੇ ਬੈਂਕਾਂ ਵਿਚ ਅਜੇ ਇਹ ਨੋਟ ਕਾਫੀ ਘੱਟ ਗਿਣਤੀ ਵਿਚ ਉਪਲਬਧ ਹਨ। ਲਗਭਗ ਇਕ ਮਹੀਨਾਂ ਪਹਿਲਾਂ ਐੱਸ. ਬੀ. ਆਈ ਨੇ 50 ਰੁਪਏ ਦੇ ਨਵੇਂ ਨੋਟ ਬੈਂਕਾਂ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਵੰਡੇ ਸਨ। ਐੱਸ. ਬੀ. ਆਈ. ਦੀ ਜੀ. ਟੀ. ਬੀ. ਨਗਰ ਸਥਿਤ ਸਮਰਿਧੀ ਬ੍ਰਾਂਚ ਵਿਚ ਮੈਨੇਜਰ ਪਵਨ ਕੁਮਾਰ ਬੱਸੀ ਨੇ ਦੱਸਿਆ ਕਿ ਫਿਲਹਾਲ ਹਰ ਬ੍ਰਾਂਚ ਨੂੰ ਕਾਫੀ ਘੱਟ ਗਿਣਤੀ ਵਿਚ ਨਵੀਂ ਕਰੰਸੀ ਵੰਡੀ ਗਈ ਹੈ, ਜਿਸ ਕਾਰਨ ਰਾਸ਼ਨਿੰਗ ਦੀ ਤਰ੍ਹਾਂ ਇਹ ਨੋਟ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਨਵੇਂ ਨੋਟਾਂ ਦੀ ਕਮੀ ਦੂਰ ਹੋ ਜਾਵੇਗੀ ਅਤੇ ਜਿਵੇਂ-ਜਿਵੇਂ ਉਨ੍ਹਾਂ ਕੋਲ ਨਵੀਂ ਕਰੰਸੀ ਆਉਂਦੀ ਜਾਵੇਗੀ, ਗਾਹਕਾਂ ਨੂੰ ਰੁਟੀਨ ਵਿਚ ਵੰਡ ਦਿੱਤੀ ਜਾਵੇਗੀ।


Related News