ਜੰਗਲੀ ਸੂਰ ਦੇ ਮੋਟਰਸਾਈਕਲ ''ਚ ਟਕਰਾਉਣ ਨਾਲ 2 ਨੌਜਵਾਨ ਨਹਿਰ ''ਚ ਡਿੱਗੇ, ਇਕ ਦੀ ਮੌਤ
Wednesday, Aug 23, 2017 - 05:45 PM (IST)
ਦਸੂਹਾ(ਝਾਵਰ)— ਬੀਤੀ ਰਾਤ ਮਹਾਰਾਜ ਤਰਲੋਕੀਪੁਰਾ ਡੇਰਾ ਬਡਲਾ ਤੋਂ ਮੱਥਾ ਟੇਕ ਕੇ ਆ ਰਹੇ 3 ਨੌਜਵਾਨ ਜਦੋਂ ਚੱਕ ਫਾਲਾ ਲਿੰਕ ਸੜਕ 'ਤੇ ਪਹੁੰਚੇ ਤਾਂ ਸੜਕ 'ਤੇ ਜੰਗਲੀ ਸੂਰ ਦੇ ਮੋਟਰਸਾਈਕਲ 'ਚ ਟਕਰਾਉਣ ਕਰਕੇ ਮੋਟਰਸਾਈਕਲ ਪੀ. ਬੀ 07 ਏ. ਐੱਚ 7040 ਝਾੜੀਆਂ 'ਚ ਡਿੱਗਣ ਕਰਕੇ ਇਹ ਤਿੰਨੇ ਨੌਜਵਾਨ ਕੰਢੀ ਕੇਨਾਲ ਨਹਿਰ 'ਚ ਡਿੱਗ ਪਏ ਜਦਕਿ 2 ਨੌਜਵਾਨ ਨੂੰ ਨਜ਼ਦੀਕ ਗੁਜਰ ਡੇਰੇ ਵਾਲਿਆਂ ਨੇ ਬਚਾ ਲਿਆ ਅਤੇ ਇਕ ਨੌਜਵਾਨ ਦੀ ਸਵੇਰੇ ਨਹਿਰ 'ਚੋਂ ਲਾਸ਼ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐੱਸ. ਆਈ ਪਵਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੋਹਿਤ ਪੁੱਤਰ ਅਸ਼ੋਕ ਕੁਮਾਰ ਵਾਸੀ ਸੰਤ ਭਾਗ ਸਿੰਘ ਨਗਰ ਨਹਿਰ ਕਲੋਨੀ ਹੁਸ਼ਿਆਰਪੁਰ ਵਜੋਂ ਹੋਈ। ਜਿਨ੍ਹਾਂ ਨੌਜਵਾਨਾਂ ਨੂੰ ਬਚਾ ਲਿਆ ਉਨ੍ਹਾਂ 'ਚ ਸੁਮਿਤ ਕੁਮਾਰ ਪੁੱਤਰ ਮਦਨ ਵਾਸੀ ਬਿਸੋਚੱਕ, ਅਨਿਲ ਕੁਮਾਰ ਪੁੱਤਰ ਸੁਮੇਰ ਕੁਮਾਰ ਵਾਸੀ ਕਹਿਰਵਾਲੀ ਵਜੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਿਪੋਰਟ ਲਿਖ ਦਿੱਤੀ ਹੈ।
