ਇੰਸਟਾਗ੍ਰਾਮ ’ਤੇ ਹਥਿਆਰ ਦਿਖਾ ਕੇ ਵੀਡੀਓ ਬਣਾਉਣ ਵਾਲੇ 2 ਨੌਜਵਾਨ ਕਾਬੂ

Saturday, Feb 15, 2025 - 12:37 AM (IST)

ਇੰਸਟਾਗ੍ਰਾਮ ’ਤੇ ਹਥਿਆਰ ਦਿਖਾ ਕੇ ਵੀਡੀਓ ਬਣਾਉਣ ਵਾਲੇ 2 ਨੌਜਵਾਨ ਕਾਬੂ

ਲੁਧਿਆਣਾ (ਅਨਿਲ) - ਅੱਜ-ਕੱਲ੍ਹ ਮਹਾਨਗਰ ’ਚ ਨੌਜਵਾਨ ਵਾਹਨਾਂ ’ਤੇ ਹਥਿਆਰ ਦਿਖਾ ਕੇ ਆਪਣੀਆਂ ਵੀਡੀਓਜ਼ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਪੋਸਟ ਕਰ ਰਹੇ ਹਨ। ਬੀਤੇ ਦਿਨੀਂ ਜੋਧੇਵਾਲ ਥਾਣਾ ਖੇਤਰ ’ਚ ਮੋਟਰਸਾਈਕਲ ’ਤੇ ਬੈਠੇ 2 ਨੌਜਵਾਨਾਂ ਦੀ ਕਮਰ ’ਚ ਹਥਿਆਰ ਦਿਖਾਉਂਦੇ ਹੋਏ ਦੀ ਵੀਡੀਓ ਇੰਸਟਾਗ੍ਰਾਮ ’ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਥਾਣਾ ਜੋਧੇਵਾਲ ਦੇ ਇੰਚਾਰਜ ਇੰਸਪੈਕਟਰ ਜੋਧੇਵਾਲ ਨੇ ਦੋਵਾਂ ਨੌਜਵਾਨਾਂ ਦੀ ਪਛਾਣ ਮੋਟਰਸਾਈਕਲ ਦੇ ਨੰਬਰਾਂ ਦੇ ਆਧਾਰ ਕੀਤੀ, ਜਿਸ ਤੋਂ ਬਾਅਦ ਪੁਲਸ ਦੋਵਾਂ ਨੌਜਵਾਨਾਂ ਨੂੰ ਮੋਟਰਸਾਈਕਲ ਸਮੇਤ ਥਾਣੇ ਲੈ ਆਈ।

ਥਾਣਾ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਜਦੋਂ ਪੁਲਸ ਵਲੋਂ ਦੋਵੇਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਕਤ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਪੁਲਸ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਕਤ ਨੌਜਵਾਨਾਂ ਤੋਂ ਅਜਿਹੀ ਗ਼ਲਤੀ ਦੁਬਾਰਾ ਨਹੀਂ ਹੋਣ ਦਿੱਤੀ ਜਾਵੇਗੀ, ਜਿਸ ਕਰ ਕੇ ਪੁਲਸ ਵਲੋਂ ਮੁਆਫ਼ੀ ਮੰਗਣ ’ਤੇ ਉਕਤ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ ਸੀ।

ਇਸ ’ਤੇ ਥਾਣਾ ਇੰਚਾਰਜ ਨੇ ਕਿਹਾ ਕਿ ਪੁਲਸ ਵਲੋਂ ਨੌਜਵਾਨਾਂ ਨੂੰ ਅਜਿਹੀ ਗਲਤੀ ਨਾ ਕਰਨ ਦੀ ਅਪੀਲ ਕੀਤੀ ਗਈ ਤਾਂ ਜੇ ਉਹ ਮੁੜ ਇੰਟਰਨੈੱਟ ’ਤੇ ਵੀਡੀਓ ਬਣਾ ਕੇ ਅਜਿਹਾ ਕਰਨਗੇ ਤਾਂ ਪੁਲਸ ਵਲੋਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।


author

Inder Prajapati

Content Editor

Related News