ਕਾਲ ਬਣੀ ਸੰਘਣੀ ਧੁੰਦ, ਗਿੱਦੜਬਾਹਾ ਦੇ 2 ਗੱਭਰੂਆਂ ਦੀ ਮੌਤ, ਸੜਕ 'ਤੇ ਲਾਸ਼ ਨੂੰ ਕੁਚਲਦੇ ਰਹੇ ਵਾਹਨ

Thursday, Jan 12, 2023 - 11:22 AM (IST)

ਕਾਲ ਬਣੀ ਸੰਘਣੀ ਧੁੰਦ, ਗਿੱਦੜਬਾਹਾ ਦੇ 2 ਗੱਭਰੂਆਂ ਦੀ ਮੌਤ, ਸੜਕ 'ਤੇ ਲਾਸ਼ ਨੂੰ ਕੁਚਲਦੇ ਰਹੇ ਵਾਹਨ

ਗਿੱਦੜਬਾਹਾ (ਜ. ਬ.) : ਗਿੱਦੜਬਾਹਾ-ਮਲੋਟ ਰੋਡ ’ਤੇ ਪੈਂਦੇ ਪਿੰਡ ਫ਼ਕਰਸਰ-ਥੇੜੀ ਨੇੜੇ ਬੀਤੀ ਰਾਤ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਹਲਕੇ ਦੇ ਪਿੰਡ ਕੁਰਾਈਵਾਲਾ ਦੇ ਰਹਿਣ ਵਾਲੇ ਭਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਪ੍ਰੇਮੀ ਅਤੇ ਡਿਪਟੀ ਸਿੰਘ ਪੁੱਤਰ ਗੁਰਮੀਤ ਸਿੰਘ ਆਪਣੇ ਮੋਟਰਸਾਈਕਲ ਰਾਹੀਂ ਪਿੰਡ ਪਥਰਾਲਾ ਤੋਂ ਵਾਪਸ ਆਪਣੇ ਘਰ ਪਿੰਡ ਕੁਰਾਈਵਾਲਾ ਨੂੰ ਜਾ ਰਹੇ ਸਨ। ਜਦੋਂ ਉਹ ਗਿੱਦੜਬਾਹਾ-ਮਲੋਟ ਰੋਡ ਸਥਿਤ ਫਲਾਈਓਵਰ ਤੋਂ ਕੁਝ ਅੱਗੇ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ ਦੋਵੇਂ ਬਾਈਕ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੁੱਤ ਦੀ ਯਾਦ ’ਚ ਮੂਸੇਵਾਲਾ ਦੇ ਮਾਤਾ-ਪਿਤਾ ਨੇ ਚੁੱਕਿਆ ਵੱਡਾ ਕਦਮ, ਸ਼ੁਰੂ ਹੋਣਗੇ ਸਿੱਧੂ ਦੇ ‘ਲਾਈਵ ਸ਼ੋਅ ਹੋਲੋਗ੍ਰਾਮ’

ਦੁਰਘਟਨਾ ਦਾ ਦੁੱਖਦਾਈ ਪੱਖ ਇਹ ਵੀ ਰਿਹਾ ਕਿ ਰਾਤ ਹੋਣ ਕਾਰਨ ਕਿਸੇ ਨੂੰ ਉਕਤ ਹਾਦਸੇ ਬਾਰੇ ਪਤਾ ਨਹੀਂ ਲੱਗਾ, ਜਿਸ ਕਾਰਨ ਭਿੰਦਰ ਸਿੰਘ ਘਟਨਾ ਵਾਲੀ ਜਗ੍ਹਾ ਤੋਂ ਕੁਝ ਦੂਰ ਕੱਚੀ ਜਗ੍ਹਾ ਵਿਚ ਜਾ ਡਿੱਗਾ ਰਿਹਾ, ਜਦੋਂ ਕਿ ਡਿਪਟੀ ਸਿੰਘ ਮ੍ਰਿਤਕ ਹਾਲਤ ਵਿਚ ਸੜਕ ’ਤੇ ਪਿਆ ਰਿਹਾ, ਜਿਸ ਉਪਰੋਂ ਹਨੇਰਾ ਅਤੇ ਸੰਘਣੀ ਧੁੰਦ ਹੋਣ ਕਾਫ਼ੀ ਵਾਹਨ ਲੰਘ ਗਏ ਤੇ ਇਸ ਕਾਰਨ ਉਸ ਦੀ ਲਾਸ਼ ਬੁਰੀ ਤਰ੍ਹਾਂ ਕੁਚਲੀ ਗਈ। ਮੌਕੇ ’ਤੇ ਪੁੱਜੇ ਥਾਣਾ ਗਿੱਦੜਬਾਹਾ ਦੇ ਏ. ਐੱਸ. ਆਈ. ਜਸਕਰਨ ਸਿੰਘ ਨੇ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਦੀ ਮਦਦ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਲਾਕ ਵਿਰੁੱਧ ਮਾਮਲਾ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਇਸ਼ਕ 'ਚ ਅੰਨ੍ਹੀ ਹੋਈ ਨੇ ਪ੍ਰੇਮੀ ਨਾਲ ਮਿਲ ਕੀਤਾ ਕਾਰਾ, ਹੱਥੀਂ ਉਜਾੜ ਲਿਆ ਹੱਸਦਾ-ਖੇਡਦਾ ਪਰਿਵਾਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News