STF ਦੀ ਸਭ ਤੋਂ ਵੱਡੀ ਕਾਮਯਾਬੀ, 200 ਕਰੋੜ ਦੀ ICE ਸਮੇਤ 2 ਟੈਕਸੀ ਡਰਾਈਵਰ ਗ੍ਰਿਫ਼ਤਾਰ

Tuesday, Jun 28, 2022 - 10:04 PM (IST)

STF ਦੀ ਸਭ ਤੋਂ ਵੱਡੀ ਕਾਮਯਾਬੀ, 200 ਕਰੋੜ ਦੀ ICE ਸਮੇਤ 2 ਟੈਕਸੀ ਡਰਾਈਵਰ ਗ੍ਰਿਫ਼ਤਾਰ

ਚੰਡੀਗੜ੍ਹ/ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡਰੱਗ ਮਾਫੀਆ ਖ਼ਿਲਾਫ਼ ਵਿੱਢੀ ਗਈ ਜੰਗ ਤਹਿਤ ਪੰਜਾਬ ਪੁਲਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਲੁਧਿਆਣਾ ਤੋਂ 20.80 ਕਿਲੋਗ੍ਰਾਮ ਐਮਫੇਟਾਮਾਈਨ ਜਾਂ ਕ੍ਰਿਸਟਲ ਮੈੱਥ (ਜਿਸ ਦੀ ਕੀਮਤ ਕਰੀਬ 200 ਕਰੋੜ ਬਣਦੀ ਹੈ), ਜਿਸ ਨੂੰ ਆਈ.ਸੀ.ਈ. ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬਰਾਮਦ ਕਰਕੇ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ.ਜੀ.ਪੀ.) ਐੱਸ.ਟੀ.ਐੱਫ. ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤੀ। ਉਪਰੋਕਤ ਕਾਰਵਾਈ ਏ.ਆਈ.ਜੀ. ਸਨੇਹਦੀਪ ਸ਼ਰਮਾ ਦੀ ਅਗਵਾਈ 'ਚ ਐੱਸ.ਟੀ.ਐੱਫ. ਲੁਧਿਆਣਾ ਦੀਆਂ ਟੀਮਾਂ ਵੱਲੋਂ ਕੀਤੀ ਗਈ।

ਇਹ ਵੀ ਪੜ੍ਹੋ : ਹਸਪਤਾਲ 'ਚ ਆਪ੍ਰੇਸ਼ਨ ਦੌਰਾਨ ਅਧਿਆਪਕਾ ਦੀ ਹੋਈ ਮੌਤ, ਪੁਲਸ ਨੇ 2 ਡਾਕਟਰ ਲਏ ਹਿਰਾਸਤ 'ਚ

ਫੜੇ ਗਏ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਬੌਬੀ (40) ਵਾਸੀ ਪਿੰਡ ਸਨੇਤ ਲੁਧਿਆਣਾ ਅਤੇ ਅਰਜੁਨ (26) ਵਾਸੀ ਅੰਬੇਡਕਰ ਨਗਰ ਲੁਧਿਆਣਾ ਵਜੋਂ ਹੋਈ ਹੈ। ਦੋਵੇਂ ਲੁਧਿਆਣਾ 'ਚ ਟੈਕਸੀ ਡਰਾਈਵਰ ਹਨ। ਪੁਲਸ ਨੇ ਮੁੱਖ ਸਪਲਾਇਰ ਵਿਸ਼ਾਲ ਉਰਫ਼ ਵਿਨੈ ਵਾਸੀ ਲੇਬਰ ਕਾਲੋਨੀ ਲੁਧਿਆਣਾ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਆਈ.ਜੀ.ਪੀ. ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਪ੍ਰੀਤ ਤੇ ਅਰਜੁਨ ਵੱਲੋਂ ਮੋਟਰਸਾਈਕਲ ਨੰਬਰ ਪੀ ਬੀ 10 ਈ ਯੂ 6811 'ਤੇ ਬੀ.ਆਰ.ਐੱਸ. ਨਗਰ ਲੁਧਿਆਣਾ ਦੇ ਟੀ-ਪੁਆਇੰਟ ਵਿਖੇ ਆਈ.ਸੀ.ਈ. ਦੀ ਸਪਲਾਈ ਦੇਣ ਸਬੰਧੀ ਮਿਲੀ ਭਰੋਸੇਯੋਗ ਜਾਣਕਾਰੀ ਦੇ ਆਧਾਰ 'ਤੇ ਐੱਸ.ਟੀ.ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਉਕਤ ਸਥਾਨ 'ਤੇ ਛਾਪੇਮਾਰੀ ਕਰਕੇ ਦੋਵਾਂ ਤਸਕਰਾਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਦੇ ਕਬਜ਼ੇ 'ਚੋਂ ਕਾਲੇ ਰੰਗ ਦੇ ਬੈਗ 'ਚ ਲੁਕਾ ਕੇ ਰੱਖੀ 2 ਕਿਲੋ ਆਈ.ਸੀ.ਈ. ਅਤੇ ਇਕ ਤੋਲਣ ਵਾਲੀ ਮਸ਼ੀਨ ਬਰਾਮਦ ਕੀਤੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੁਲਸ ਨੇ ਇਕ ਵਿਅਕਤੀ ਨੂੰ ਪਿਸਤੌਲ ਸਮੇਤ ਲਿਆ ਹਿਰਾਸਤ ’ਚ

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਵਿਸ਼ਾਲ ਉਰਫ਼ ਵਿਨੈ ਦੇ ਨਿਰਦੇਸ਼ਾਂ 'ਤੇ 4 ਸਾਲ ਤੋਂ ਵੱਧ ਸਮੇਂ ਤੋਂ ਆਈ.ਸੀ.ਈ. ਡਰੱਗਜ਼ ਵੇਚ ਰਹੇ ਸਨ। ਵਿਨੈ, ਜੋ ਕਿ ਇਕ ਰੀਅਲਟਰ ਵਜੋਂ ਕੰਮ ਕਰ ਰਿਹਾ ਹੈ, ਅਰਜੁਨ ਦਾ ਮਤਰੇਆ ਭਰਾ ਹੈ ਅਤੇ ਅਰਜੁਨ ਤੇ ਹਰਪ੍ਰੀਤ ਰਾਹੀਂ ਆਈ.ਈ.ਸੀ. ਸਪਲਾਈ ਕਰਦਾ ਸੀ। ਆਈ.ਜੀ.ਪੀ. ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੇ ਇਕਬਾਲੀਆ ਬਿਆਨ ਤੋਂ ਬਾਅਦ ਪੁਲਸ ਟੀਮ ਨੇ ਲੁਧਿਆਣਾ ਦੇ ਜਵਾਹਰ ਨਗਰ ਦੀ ਲੇਬਰ ਕਾਲੋਨੀ ਸਥਿਤ ਵਿਸ਼ਾਲ ਉਰਫ਼ ਵਿਨੈ ਦੇ ਘਰੋਂ 18.80 ਕਿਲੋਗ੍ਰਾਮ ਆਈ.ਸੀ.ਈ. ਅਤੇ ਇਕ ਤੋਲਣ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਈ.ਸੀ.ਈ. ਡਰੱਗ ਘਰ ਦੀ ਦੂਜੀ ਮੰਜ਼ਿਲ 'ਤੇ ਰੱਖੀ ਅਲਮਾਰੀ ਵਿੱਚ ਲੁਕਾ ਕੇ ਰੱਖੀ ਗਈ ਸੀ।

ਇਹ ਵੀ ਪੜ੍ਹੋ : ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ, ਦਰਜਨ ਤੋਂ ਵੱਧ ਦੀ ਹੋਈ ਮੌਤ

ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ 1985 ਦੀਆਂ ਧਾਰਾਵਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਏ.ਆਈ.ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਸ ਟੀਮਾਂ ਫਰਾਰ ਮੁਲਜ਼ਮ ਵਿਸ਼ਾਲ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21 ਅਤੇ 29 ਅਧੀਨ ਥਾਣਾ ਫੇਜ਼-4 ਮੋਹਾਲੀ, ਐੱਸ.ਏ.ਐੱਸ. ਨਗਰ ਵਿਖੇ ਐੱਫ.ਆਈ.ਆਰ. ਨੰਬਰ 140 ਮਿਤੀ 27-6-2022 ਦਰਜ ਹੈ।

ਇਹ ਵੀ ਪੜ੍ਹੋ : ਪ੍ਰਵਾਸੀ ਦੀ ਕੁੱਟਮਾਰ ਕਾਰਨ ਇਲਾਜ ਦੌਰਾਨ ਹੋਈ ਮੌਤ, ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News