ਗਰਮੀ ਕਾਰਨ 2 ਲੋਕਾਂ ਦੀ ਮੌਤ
Friday, Jun 15, 2018 - 07:10 AM (IST)

ਜਲੰਧਰ, (ਰਾਜੇਸ਼)— ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਅੱਜ ਜਲੰਧਰ ਵਿਚ 2 ਜ਼ਿੰਦਗੀਆਂ ਲੈ ਲਈਆਂ। ਅਪਾਹਜ ਬਜ਼ੁਰਗ ਜੋ ਕਿ ਸੋਢਲ ਰੋਡ 'ਤੇ ਵ੍ਹੀਲ ਚੇਅਰ 'ਤੇ ਸੀ, ਉਸਦੀ ਗਰਮੀ ਕਾਰਨ ਮੌਤ ਹੋ ਗਈ। ਉਥੇ ਹੀ ਦੋਆਬਾ ਚੌਕ ਦੇ ਕੋਲ ਗਊਸ਼ਾਲਾ 'ਚ ਇਕ ਨੌਜਵਾਨ ਡਿਗਿਆ ਮਿਲਿਆ, ਜਿਸ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਪੁਲਸ ਦੇ ਮੁਤਾਬਕ ਦੋਵਾਂ ਦੀ ਮੌਤ ਗਰਮੀ ਕਾਰਨ ਹੋਈ ਹੈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ।