ਸੋਲਰ ਪਲਾਂਟ ’ਚੋਂ ਤਾਰਾਂ ਚੋਰੀ ਕਰਨ ਵਾਲੇ ਕਾਬੂ

06/16/2024 1:59:38 PM

ਬਠਿੰਡਾ (ਸੁਖਵਿੰਦਰ) : ਸਦਰ ਬਠਿੰਡਾ ਪੁਲਸ ਵੱਲੋਂ ਸੋਲਰ ਪਲਾਂਟ ਸਰਦਾਰਗੜ੍ਹ ਤੋਂ ਤਾਰਾਂ ਚੋਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਵਾਸੀ ਸਰਦਾਰਗੜ੍ਹ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦਾ ਪਿੰਡ ਸਰਦਾਰਗੜ੍ਹ ਵਿਖੇ ਸੋਲਰ ਪਲਾਂਟ ਲੱਗਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਰਜਿੰਦਰ ਸਿੰਘ ਅਤੇ ਟੇਕੂ ਸਿੰਘ ਵਾਸੀ ਬੱਲੂਆਣਾ ਵੱਲੋਂ ਉਨ੍ਹਾਂ ਦੇ ਸੋਲਰ ਪਲਾਂਟ ’ਚੋਂ ਤਾਰਾਂ ਚੋਰੀ ਕੀਤੀਆਂ ਹਨ। ਪੁਲਸ ਵੱਲੋਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ 15 ਕਿੱਲੋ ਤਾਰਾਂ, ਪਲਾਸ ਅਤੇ ਕਟਰ ਲੋਹਾ ਕੱਟਣ ਵਾਲਾ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।


Babita

Content Editor

Related News