ਕੇਂਦਰੀ ਜੇਲ ''ਚ ਸਰਚ ਆਪ੍ਰੇਸ਼ਨ, ਬੈਰਕਾਂ ''ਚੋਂ 2 ਮੋਬਾਇਲ ਬਰਾਮਦ

11/06/2017 7:39:59 AM

ਫ਼ਰੀਦਕੋਟ  (ਰਾਜਨ) - ਕੇਂਦਰੀ ਜੇਲ ਅੰਦਰ ਨਸ਼ੀਲੇ ਪਦਾਰਥਾਂ ਤੋਂ ਇਲਾਵਾ ਮੋਬਾਇਲਾਂ ਦੀ ਮੌਜੂਦਗੀ ਦੀ ਸੰਭਾਵਨਾ ਕਾਰਨ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਡਾਕਟਰ ਨਾਨਕ ਸਿੰਘ ਦੀਆਂ ਹਦਾਇਤਾਂ 'ਤੇ ਅੱਜ ਤੜਕੇ ਕਰੀਬ ਸਾਢੇ 5 ਵਜੇ ਸੇਵਾ ਸਿੰਘ ਮੱਲ੍ਹੀ ਐੱਸ. ਪੀ. (ਡੀ) ਦੀ ਅਗਵਾਈ ਹੇਠ ਡੀ. ਐੱਸ. ਪੀ. ਫਰੀਦਕੋਟ ਜਸਤਿੰਦਰ ਸਿੰਘ, ਡੀ. ਐੱਸ. ਪੀ. ਕੋਟਕਪੂਰਾ ਮਨਿੰਦਰਵੀਰ ਸਿੰਘ, ਡੀ. ਐੱਸ. ਪੀ. (ਡੀ) ਯਾਦਵਿੰਦਰ ਸਿੰਘ, ਐੱਸ. ਐੱਚ. ਓ. ਸਿਟੀ ਫਰੀਦਕੋਟ ਜਗਦੇਵ ਸਿੰਘ, ਐੱਸ. ਐੱਚ. ਓ. ਸਦਰ ਫਰੀਦਕੋਟ ਇਕਬਾਲ ਸਿੰਘ ਸੰਧੂ, ਐੱਸ. ਐੱਚ. ਓ. ਸਿਟੀ ਕੋਟਕਪੂਰਾ ਖੇਮ ਚੰਦ ਪਰਾਸ਼ਰ, ਐੱਸ. ਐੱਚ. ਓ. ਸਦਰ ਕੋਟਕਪੂਰਾ ਮੁਖਤਿਆਰ ਸਿੰਘ ਅਤੇ ਐੱਸ. ਐੱਚ. ਓ. ਸਾਦਿਕ ਗੁਰਜੰਟ ਸਿੰਘ ਕਰੀਬ 200 ਪੁਲਸ ਮੁਲਾਜ਼ਮਾਂ ਦੀ ਟੀਮ ਸਮੇਤ ਕੇਂਦਰੀ ਜੇਲ ਵਿਖੇ ਪੁੱਜੇ ਤੇ ਵੱਡੀ ਪੱਧਰ 'ਤੇ ਜੇਲ ਦੇ ਆਲੇ-ਦੁਆਲੇ ਤੇ ਬੈਰਕਾਂ ਦੀ ਤਲਾਸ਼ੀ ਲਈ।
ਇਸ ਸਰਚ ਆਪ੍ਰੇਸ਼ਨ ਦੌਰਾਨ ਜੇਲ ਵਿਚਲੀਆਂ ਬੈਰਕਾਂ ਦੇ ਹਵਾਲਾਤੀਆਂ ਕੋਲੋਂ 2 ਮੋਬਾਇਲ ਬਰਾਮਦ ਹੋਏ। ਇਥੇ ਇਹ ਵੀ ਦੱਸਣਯੋਗ ਹੈ ਕਿ ਕਰੋੜਾਂ ਦੀ ਲਾਗਤ ਨਾਲ ਬਣੀ ਇਸ ਅਤਿ ਆਧੁਨਿਕ ਮਾਡਰਨ ਜੇਲ ਦੀ ਸਮਰਥਾ 1800 ਕੈਦੀਆਂ ਦੀ ਹੈ ਅਤੇ ਇਸ ਜੇਲ ਵਿਚਲੇ ਕੈਦੀਆਂ/ਹਵਾਲਾਤੀਆਂ ਕੋਲੋਂ ਅਕਸਰ ਜਿਥੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੁੰਦੀ ਹੈ, ਉਥੇ ਜੇਲ ਦੀਆਂ ਬੈਰਕਾਂ ਵਿਚੋਂ ਮੋਬਾਇਲਾਂ ਦੀ ਵੀ ਬਰਾਮਦਗੀ ਹੁੰਦੀ ਰਹਿੰਦੀ ਹੈ। ਜਿਨ੍ਹਾਂ ਹਵਾਲਾਤੀਆਂ ਕੋਲੋਂ ਮੋਬਾਇਲ ਬਰਾਮਦ ਹੋਏ ਹਨ, ਉਨ੍ਹਾਂ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।


Related News