ਆਖ਼ਿਰ 'ਮਾਨ' ਦੀ ਟੀਮ ਵਿਚ ਹੋ ਹੀ ਗਈ ਲੁਧਿਆਣਾ ਦੇ ਵਿਧਾਇਕਾਂ ਦੀ ਐਂਟਰੀ, ਹੁਣ ਬਣਨਗੇ ਇਕੱਠੇ 2 ਮੰਤਰੀ
Monday, Sep 23, 2024 - 05:56 AM (IST)
ਲੁਧਿਆਣਾ (ਹਿਤੇਸ਼)– ਕਾਫੀ ਦੇਰ ਤੋਂ ਚੱਲ ਰਹੀਆਂ ਅਟਕਲਾਂ ਦੇ ਵਿਚਕਾਰ ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਦੀ ਤਸਵੀਰ ਆਖਿਰ ਸਾਫ ਹੋ ਗਈ ਹੈ, ਜਿਸ ਤਹਿਤ ਪੰਜਾਬ ਦੇ 4 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ 5 ਨਵੇਂ ਮੰਤਰੀ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ। ਇਸ ਮਾਮਲੇ ਨਾਲ ਜੁੜਿਆ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇਹ ਇਸ ਲਿਸਟ ਵਿਚ ਲੁਧਿਆਣਾ ਜ਼ਿਲ੍ਹੇ ਦੇ 2 ਵਿਧਾਇਕਾਂ ਦਾ ਨਾਂ ਵੀ ਸ਼ਾਮਲ ਹੈ।
ਇਸ ਤਰ੍ਹਾਂ ਲੁਧਿਆਣਾ ਦੇ ਵਿਧਾਇਕਾਂ ਨੂੰ ਭਗਵੰਤ ਮਾਨ ਦੀ ਟੀਮ ਵਿਚ ਜਗ੍ਹਾ ਨਾਲ ਮਿਲਣ ਦਾ ਇੰਤਜ਼ਾਰ ਖ਼ਤਮ ਹੋ ਜਾਵੇਗਾ, ਕਿਉਂਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਵਿਚ ਆਮ ਆਦਮੀ ਪਾਰਟੀ ਦੇ 12 ਵਿਧਾਇਕ ਹੋਣ ਦੇ ਬਾਵਜੂਦ ਕਿਸੇ ਨੂੰ ਮੰਤਰੀ ਨਹੀਂ ਬਣਾਇਆ ਗਿਆ ਸੀ। ਪਰ ਹੁਣ ਇਕੱਠੇ ਦੋ ਮੰਤਰੀ ਲੁਧਿਆਣਾ ਤੋਂ ਲਏ ਜਾ ਰਹੇ ਹਨ ਤੇ ਅਜਿਹਾ ਮਾਹੌਲ ਲੁਧਿਆਣਾ ਦੇ ਲੋਕਾਂ ਨੂੰ ਵੀ ਲੰਮੇ ਇੰਤਜ਼ਾਰ ਦੇ ਬਾਅਦ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ- ਫ਼ਰਜ਼ੀ ਡਿਗਰੀ, 40-40 ਲੱਖ ਰੁਪਏ ਤੇ ਹੋਰ ਪਤਾ ਨਹੀਂ ਕੀ ਕੁਝ ! ਅਮਰੀਕੀ ਵੀਜ਼ਾ ਦੇ ਨਾਂ 'ਤੇ ਇੰਝ ਹੋਈ ਕਰੋੜਾਂ ਦੀ ਠੱਗੀ
ਖੰਨਾ ਅਤੇ ਸਾਹਨੇਵਾਲ ਨੂੰ ਪਹਿਲਾ ਵੀ ਮਿਲ ਚੁੱਕਾ ਹੈ ਪ੍ਰਤੀਨਿਧਤਾ
ਪੰਜਾਬ ਮੰਤਰੀਮੰਡਲ ਵਿਚ ਫੇਰਬਦਲ ਨਾਲ ਜੁੜੀ ਚਰਚਾ ਵਿਚ ਜਿਨ੍ਹਾਂ ਵਿਧਾਇਕਾਂ ਤਰੁਨਪ੍ਰੀਤ ਸੌਧ ਅਤੇ ਹਰਦੀਪ ਸਿੰਘ ਮੁੰਡੀਆਂ ਨੂੰ ਕੈਬਨਿਟ ਵਿਚ ਸ਼ਾਮਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਉਹ ਖੰਨਾ ਅਤੇ ਸਾਹਨੇਵਾਲ ਹਲਕਿਆਂ ਤੋਂ ਜਿੱਤੇ ਹੋਏ ਹਨ ਅਤੇ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦ ਖੰਨਾ ਅਤੇ ਸਾਹਨੇਵਾਲ ਤੋਂ ਮੰਤਰੀ ਬਣਾਏ ਜਾ ਰਹੇ ਹਨ।
ਇਸ ਤੋਂ ਪਹਿਲਾ ਵੀ ਖੰਨਾ ਅਤੇ ਸਾਹਨੇਵਾਲ ਤੋਂ ਮੰਤਰੀ ਚੁਣੇ ਗਏ ਹਨ, ਜਿਨ੍ਹਾਂ ਵਿਚ ਸਮਸ਼ੇਰ ਸਿੰਘ ਦੁਲੋ, ਗੁਰਕੀਰਤ ਕੋਟਲੀ, ਸ਼ਰਨਜੀਤ ਢਿਲੋਂ, ਹੀਰਾ ਸਿੰਘ ਗਾਬੜੀਆ, ਈਸ਼ਰ ਸਿੰਘ ਮੇਹਰਬਾਨ ਦੇ ਨਾਂ ਮੁੱਖ ਤੌਰ 'ਤੇ ਸ਼ਾਮਲ ਹਨ। ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਵਿਧਾਇਕ ਜੋਗਿੰਦਰਪਾਲ ਪਾਂਡੇ, ਸਰਦਾਰੀ ਲਾਲ ਕਪੂਰ, ਜਗਦੇਵ ਸਿੰਘ ਤਾਜਪੁਰੀ, ਹਰਨਾਮ ਦਾਸ ਜੌਹਰ, ਰਾਕੇਸ਼ ਪਾਂਡੇ, ਮਲਕੀਤ ਬੀਰਮੀ, ਮਹੇਸ਼ਇੰਦਰ ਗਰੇਵਾਲ, ਜਗਦੀਸ਼ ਸਿੰਘ ਗਰਚਾ, ਭਾਰਤ ਭੂਸ਼ਣ ਆਸ਼ੂ ਵੀ ਕੈਬਨਿਟ ਦਾ ਹਿੱਸਾ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ- 3 ਮਹੀਨੇ ਪਹਿਲਾਂ ਹੋਈ ਲਵ ਮੈਰਿਜ ਦਾ ਖ਼ੌਫ਼ਨਾਕ ਅੰਤ ; ''ਸੌਰੀ ਮੇਰੀ ਜਾਨ... ਗੁੱਡਬਾਏ...'' ਲਿਖ ਮੁਕਾ ਲਈ ਜੀਵਨਲੀਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e