ਦੋਪਹੀਆ ਵਾਹਨ ਚੋਰੀ ਕਰਨ ਵਾਲੇ 2 ਨੌਜਵਾਨ ਚੜ੍ਹੇ ਪੁਲਸ ਅੜਿੱਕੇ
Thursday, Aug 31, 2017 - 05:23 PM (IST)

ਹੁਸ਼ਿਆਰਪੁਰ(ਸਮੀਰ)— ਇਥੋਂ ਦੇ ਦਸੂਹਾ 'ਚ ਪੁਲਸ ਨੇ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦਸੂਹਾ ਪੁਲਸ ਨੇ ਲੰਬੇ ਸਮੇਂ ਤੋਂ ਦਸੂਹਾ ਮੁਕੇਰੀਆ 'ਚ ਹੋ ਰਹੀ ਦੋਪਹੀਆ ਵਾਹਨਾਂ ਦੀ ਚੋਰੀ ਨੂੰ ਸੁਲਝਾਉਂਦੇ ਹੋਏ ਇਕ ਨਾਕੇ 'ਤੇ ਚੈਕਿੰਗ ਦੌਰਾਨ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਤਿੰਨ ਹੀਰੋ ਹਾਂਡਾ ਮੋਟਰਸਾਈਕਲ ਬਰਾਮਦ ਕੀਤੇ ਹਨ। ਦਸੂਹਾ ਥਾਣਾ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਬਲਗੜਾ ਚੌਕ ਦੇ ਨਾਕੇ 'ਤੇ ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੋ ਨੌਜਵਾਨਾਂ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਨ੍ਹਾਂ ਕੋਲੋਂ ਮੋਟਰਸਾਈਕਲ ਦੇ ਕੋਈ ਵੀ ਕਾਗਜ਼ ਨਾ ਨਿਕਲੇ। ਸਖਤੀ ਨਾਲ ਪੁੱਛਗਿੱਛ ਹੋਣ 'ਤੇ ਉਨ੍ਹਾਂ ਨੇ ਮੋਟਰਸਾਈਕਲ ਚੋਰੀ ਦਾ ਦੱਸਿਆ। ਇਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਦੋਹਾਂ ਤੋਂ ਚੋਰੀ ਕੀਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ। ਪੁਲਸ ਨੇ ਦੋਹਾਂ 'ਤੇ ਚੋਰੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਨ੍ਹਾਂ ਤੋਂ ਹੋਰ ਵੀ ਚੋਰੀ ਦੇ ਮਾਮਲੇ ਸੁਲਝਣ ਦੀ ਉਮੀਦ ਜਤਾਈ ਹੈ