ਬੱਸ ਤੇ ਆਟੋ ਦੀ ਟੱਕਰ ''ਚ 2 ਜ਼ਖ਼ਮੀ

Wednesday, Jan 03, 2018 - 08:27 AM (IST)

ਬੱਸ ਤੇ ਆਟੋ ਦੀ ਟੱਕਰ ''ਚ 2 ਜ਼ਖ਼ਮੀ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ - (ਸੁਖਪਾਲ) - ਅੱਜ ਦੁਪਹਿਰ ਕਰੀਬ ਸਵਾ 3 ਵਜੇ ਪਿੰਡ ਚੱਕ ਸ਼ੇਰੇਵਾਲਾ ਵਿਖੇ ਇਕ ਬੱਸ ਅਤੇ ਆਟੋ ਦੀ ਟੱਕਰ ਹੋ ਗਈ, ਜਿਸ ਕਾਰਨ 2 ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਅਬੋਹਰ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਆ ਰਹੀ ਸੀ, ਜਦਕਿ ਆਟੋ ਅਬੋਹਰ ਵਾਲੇ ਪਾਸੇ ਨੂੰ ਜਾ ਰਿਹਾ ਸੀ। ਇਹ ਹਾਦਸਾ ਬਾਮਾ ਨੂੰ ਜਾਣ ਵਾਲੇ ਮੋੜ 'ਤੇ ਵਾਪਰਿਆ। ਇਸ ਦੌਰਾਨ ਆਟੋ 'ਚ ਸਵਾਰ ਰਾਹੁਲ ਪੁੱਤਰ ਸਤੀਸ਼ ਕੁਮਾਰ ਅਤੇ ਅਜੇ ਪੁੱਤਰ ਸ਼ਾਮ ਵਾਸੀ ਟਿੱਬੀ ਸਾਹਿਬ ਰੋਡ, ਸ੍ਰੀ ਮੁਕਤਸਰ ਸਾਹਿਬ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ 108 ਨੰਬਰ ਐਂਬੂਲੈਂਸ ਦੇ ਪਾਇਲਟ ਰਿੰਕੂ ਦਮਨ ਅਤੇ ਈ. ਐੱਮ. ਟੀ. ਇੰਦਰਜੀਤ ਸਿੰਘ ਚੱਕ ਸ਼ੇਰੇਵਾਲਾ ਦੇ ਹਸਪਤਾਲ ਦਾਖਲ ਕਰਵਾਇਆ।


Related News