ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਅੜਿੱਕੇ

10/01/2017 3:44:56 AM

ਫਰੀਦਕੋਟ,  (ਰਾਜਨ)-  ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਦੋ ਕਥਿਤ ਦੋਸ਼ੀਆਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਪਿੰਡ ਪੱਖੀ ਕਲਾਂ ਵਿਖੇ ਮੁਖਬਰ ਨੇ ਸੂਚਨਾ ਦਿੱਤੀ ਕਿ ਕਥਿਤ ਦੋਸ਼ੀ ਤਰਸੇਮ ਸਿੰਘ ਉਰਫ਼ ਸੇਮਾ, ਬਸੰਤ ਸਿੰਘ ਉਰਫ਼ ਲੱਡੂ ਪਿੰਡ ਪਿਪਲੀ ਅਤੇ ਜਸਦੇਵ ਸਿੰਘ ਉਰਫ਼ ਬੱਬੀ ਵਾਸੀ ਅਰਾਈਆਂਵਾਲਾ ਕਲਾਂ ਚੋਰੀ ਕੀਤੇ ਹੋਏ ਮੋਟਰਸਾਈਕਲਾਂ ਨੂੰ ਵੇਚਣ ਦੀ ਤਾਕ ਵਿਚ ਹਨ ਅਤੇ ਇਸ ਵੇਲੇ ਇਹ ਦੋਸ਼ੀ ਗੋਲੇਵਾਲਾ ਮੰਡੀ ਵਿਚ ਘੁੰਮ ਰਹੇ ਹਨ। 
ਮੁਖਬਰ ਨੇ ਇਹ ਦਾਅਵਾ ਕੀਤਾ ਕਿ ਜੇਕਰ ਇਨ੍ਹਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਨ੍ਹਾਂ ਕੋਲੋਂ ਚੋਰੀ ਕੀਤੇ ਗਏ ਹੋਰ ਮੋਟਰਸਾਈਕਲ ਬਰਾਮਦ ਕੀਤੇ ਜਾ ਸਕਦੇ ਹਨ। ਇਸ ਮੁਖਬਰੀ 'ਤੇ ਪੁਲਸ ਪਾਰਟੀ ਵੱਲੋਂ ਗੋਲੇਵਾਲਾ ਮੰਡੀ 'ਚ ਰੇਡ ਮਾਰੀ ਗਈ ਤਾਂ ਇਨ੍ਹਾਂ ਵਿਚੋਂ ਦੋ ਕਥਿਤ ਦੋਸ਼ੀਆਂ ਤਰਸੇਮ ਸਿੰਘ ਅਤੇ ਬਸੰਤ ਸਿੰਘ ਨੂੰ ਚੋਰੀ ਕੀਤੇ ਹੋਏ ਬਿਨਾਂ ਨੰਬਰੀ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਗਿਆ, ਜਦਕਿ ਤੀਜੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।


Related News