ਮਾਮਲਾ 2 ਦੋਸਤਾਂ ਦੀ ਹੋਈ ਮੌਤ ਦਾ, ਤੇਲ ਟੈਂਕਰ ਦਾ ਚਾਲਕ ਗ੍ਰਿਫਤਾਰ

Sunday, Feb 04, 2018 - 11:47 AM (IST)

ਜਲੰਧਰ (ਮਹੇਸ਼)— ਨੈਸ਼ਨਲ ਹਾਈਵੇਅ 'ਤੇ ਪਰਾਗਪੁਰ ਨੇੜੇ ਸ਼ੁੱਕਰਵਾਰ ਨੂੰ ਤੇਲ ਟੈਂਕਰ ਹੇਠਾਂ ਆਉਣ ਕਾਰਨ 2 ਦੋਸਤਾਂ ਵਿਸ਼ਾਲ ਘੁੰਮਣ ਵਾਸੀ ਕਰਤਾਰ ਨਗਰ ਮਾਡਲ ਹਾਊਸ ਜਲੰਧਰ ਅਤੇ ਗੁਰਦੀਪ ਸਿੰਘ ਵਾਸੀ ਰੇਲਵੇ ਕਾਲੋਨੀ ਲੁਧਿਆਣਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਤੇਲ ਟੈਂਕਰ ਦੇ ਚਾਲਕ ਭਗਵਾਨ ਸਿੰਘ ਪੁੱਤਰ ਜਿਊਣ ਸਿੰਘ ਵਾਸੀ ਕਿੱਲੀ ਨਵੀਂ ਆਬਾਦੀ ਥਾਣਾ ਜ਼ੀਰਾ ਜ਼ਿਲਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਵਿਸ਼ਾਲ ਅਤੇ ਗੁਰਦੀਪ ਦੇ ਮੋਟਰਸਾਈਕਲ ਨੂੰ ਓਵਰਟੇਕ ਕਰਨ ਵਾਲੀ ਕਾਲੇ ਰੰਗ ਦੀ ਦਿੱਲੀ ਨੰਬਰ ਦੀ ਕਾਰ ਦੇ ਚਾਲਕ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਖ-ਵੱਖ ਥਾਵਾਂ 'ਤੇ ਰੇਡ ਕਰ ਰਹੀ ਹੈ।  

PunjabKesari
ਚੌਕੀ ਮੁਖੀ ਕਮਲਜੀਤ ਸਿੰਘ ਨੇ ਕਿਹਾ ਕਿ ਪੁਲਸ ਨੇ ਤੇਲ ਟੈਂਕਰ ਅਤੇ ਕਾਰ ਚਾਲਕ ਖਿਲਾਫ ਹਾਦਸੇ ਵਾਲੇ ਦਿਨ ਕੇਸ ਦਰਜ ਕਰ ਲਿਆ ਸੀ। ਪੁਲਸ ਦਾ ਕਹਿਣਾ ਹੈ ਕਿ ਕਾਰ ਦਾ ਨੰਬਰ ਦਿੱਲੀ ਦਾ ਹੈ ਪਰ ਚਾਲਕ ਜਲੰਧਰ ਦੇ ਨੇੜੇ-ਤੇੜੇ ਦਾ ਰਹਿਣ ਵਾਲਾ ਹੈ। ਹਾਦਸੇ ਨੂੰ ਲੈ ਕੇ ਤੇਲ ਟੈਂਕਰ ਚਾਲਕ ਭਗਵਾਨ ਸਿੰਘ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

PunjabKesari
ਜ਼ਿਕਰਯੋਗ ਹੈ ਕਿ 4 ਦਿਨ ਪਹਿਲਾਂ ਹੀ ਜਲੰਧਰ ਵਿਚ ਮ੍ਰਿਤਕ ਗੁਰਦੀਪ ਸਿੰਘ ਦੇ ਮਾਸੀ ਦੇ ਪੁੱਤਰ ਦਾ ਵਿਆਹ ਸੀ, ਜਿਸ ਵਿਚ ਉਹ ਵਿਸ਼ਾਲ ਘੁੰਮਣ ਦਾ ਦੋਸਤ ਬਣਿਆ ਸੀ। ਉਸ ਦਾ ਘਰ ਮਾਸੀ ਦੇ ਘਰ ਕੋਲ ਹੀ ਸੀ। ਵਿਆਹ ਤੋਂ ਪਹਿਲਾਂ ਵੀ ਗੁਰਦੀਪ ਅਕਸਰ ਮਾਸੀ ਦੇ ਘਰ ਆਉਂਦਾ ਸੀ ਅਤੇ ਉਸ ਦੀ ਵਿਸ਼ਾਲ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ। ਵਿਆਹ ਵਿਚ ਹਿੱਸਾ ਲੈਣ ਤੋਂ ਬਾਅਦ ਗੁਰਦੀਪ ਵਾਪਸ ਆਪਣੇ ਘਰ ਚਲਾ ਗਿਆ ਅਤੇ ਸ਼ੁੱਕਰਵਾਰ ਦੁਬਾਰਾ ਜਲੰਧਰ ਆਇਆ ਸੀ। ਉਸ ਨੂੰ ਕੀ ਪਤਾ ਸੀ ਲੁਧਿਆਣਾ ਤੋਂ ਜਲੰਧਰ ਵਾਪਸ ਉਸ ਨੂੰ ਮੌਤ ਖਿੱਚ ਲਿਆਈ ਹੈ।


Related News