ਮਰੀਜ਼ ਦਾ ਇਲਾਜ ਕਰਦੇ 2 ਡਾਕਟਰ ਹੋਏ ਕੋਰੋਨਾ ਪਾਜ਼ੇਟਿਵ

Sunday, May 31, 2020 - 11:12 PM (IST)

ਲੁਧਿਆਣਾ, (ਸਹਿਗਲ)— ਸਥਾਨਕ ਇਕ ਨਿੱਜੀ ਹਸਪਤਾਲ 'ਚ ਇਕ ਮਰੀਜ਼ ਦਾ ਇਲਾਜ ਕਰਦੇ-ਕਰਦੇ 2 ਡਾਕਟਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ, ਉਕਤ ਮਰੀਜ਼ ਵੀ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ। ਦੇਰ ਰਾਤ ਆਈ ਇਸ ਰਿਪੋਰਟ ਦੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨੌਜਵਾਨ ਡਾਕਟਰ 34 ਸਾਲਾਂ ਦਾ ਜਦਕਿ ਮਹਿਲਾ ਡਾਕਟਰ 29 ਸਾਲਾਂ ਦੀ ਹੈ। ਐਤਵਾਰ ਸ਼ਹਿਰ ਦੇ ਹਸਪਤਾਲਾਂ 'ਚ 4 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਸ 'ਚ ਉੁਪਰੋਕਤ ਡਾਕਟਰਾਂ ਤੋਂ ਇਲਾਵਾ 83 ਸਾਲਾਂ ਬਜ਼ੁਰਗ ਮਰੀਜ਼ ਓਸਵਾਲ ਹਸਪਤਾਲ 'ਚ ਕਿਸੇ ਹੋਰ ਰੋਗ ਦੇ ਇਲਾਜ ਲਈ ਭਰਤੀ ਹੋਇਆ ਸੀ ਪਰ ਜਾਂਚ 'ਚ ਉਸ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੇਟਿਵ ਆ ਗਈ ਹੈ, ਇਸ ਤੋਂ ਇਲਾਵਾ ਛਾਉਣੀ ਮੁੱਹਲੇ ਦਾ ਇਕ 33 ਸਾਲਾਂ ਵਿਅਕਤੀ ਕੋਰੋਨਾ ਪਾਜ਼ੇਟਿਵ ਆਇਆ ਹੈ, ਉਕਤ ਵਿਅਕਤੀ ਸ਼ਨੀਵਾਰ ਕੋਰੋਨਾ ਵਾਇਰਸ ਦੇ ਮ੍ਰਿਤਕ ਮਰੀਜ਼ ਦਾ ਨਜ਼ਦੀਕੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤਕ 7463 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਸ 'ਚ 6853 ਲੋਕਾਂ ਦੀ ਰਿਪੋਰਟ ਉਨ੍ਹਾਂ ਨੂੰ ਮਿਲ ਚੁੱਕੀ ਹੈ, ਇਨ੍ਹਾਂ ਰਿਪੋਰਟਾਂ 'ਚੋਂ 6569 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਐਤਵਾਰ 541 ਲੋਕਾਂ ਦੇ ਟੈਸਟ ਜਾਂਚ ਦੇ ਲਈ ਭੇਜੇ ਗਏ ਹਨ ਅਤੇ 610 ਪੈਂਡਿੰਗ ਰਿਪੋਰਟਾਂ ਦਾ ਉਨ੍ਹਾਂ ਨੂੰ ਇੰਤਜ਼ਾਰ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 199 ਪਹੁੰਚ ਗਈ ਹੈ, ਇਸ ਤੋਂ ਇਲਾਵਾ 90 ਪਾਜ਼ੇਟਿਵ ਮਰੀਜ਼ ਦੁਸਰੇ ਜ਼ਿਲ੍ਹਿਆਂ ਨਾਲ ਸਥਾਨਕ ਹਸਪਤਾਲਾਂ 'ਚ ਭਰਤੀ ਹੋਏ, ਹੁਣ ਤਕ ਜ਼ਿਲ੍ਹੇ 'ਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬਾਹਰਲੇ ਜ਼ਿਲ੍ਹਿਆਂ ਤੇ ਸੂਬਿਆਂ ਤੋਂ ਇਥੇ ਇਲਾਜ ਲਈ ਭਰਤੀ ਹੋਏ 90 ਲੋਕਾਂ 'ਚੋਂ 6 ਦੀ ਮੌਤ ਹੋ ਚੁੱਕੀ ਹੈ।


KamalJeet Singh

Content Editor

Related News