ਭਿਆਨਕ ਹਾਦਸੇ ਨੇ ਖੋਹ ਲਈਆਂ ਦੋ ਘਰਾਂ ਦੀਆਂ ਖ਼ੁਸ਼ੀਆਂ, ਜੀਜਾ-ਸਾਲੇਹਾਰ ਦੀ ਦਰਦਨਾਕ ਮੌਤ

Tuesday, Jun 06, 2023 - 01:16 PM (IST)

ਅਬੋਹਰ (ਸੁਨੀਲ) : ਬੀਤੇ ਦਿਨੀਂ ਅਬੋਹਰ-ਕਿੱਲਿਆਂਵਾਲੀ ਬਾਈਪਾਸ ’ਤੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ’ਚ ਦੋ ਔਰਤਾਂ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਸ ’ਚੋਂ ਇਕ ਨੌਜਵਾਨ ਅਤੇ ਉਸ ਦੀ ਸਾਲੇਹਾਰ ਦੀ ਸ੍ਰੀਗੰਗਾਨਗਰ ’ਚ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਔਰਤ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ। ਜਾਣਕਾਰੀ ਅਨੁਸਾਰ ਨਵੀਂ ਆਬਾਦੀ, ਵੱਡੀ ਪੌੜੀ ਵਾਸੀ ਤਰਸੇਮ ਪੁੱਤਰ ਮੂਲਚੰਦ ਬੀਤੀ ਦੁਪਹਿਰ ਕਰੀਬ 12 ਵਜੇ ਆਪਣੀ ਸਾਲੇਹਾਰ ਰਜਨੀ (ਕਰੀਬ 35 ਸਾਲਾ) ਪਤਨੀ ਦੀਪਕ ਕੁਮਾਰ ਵਾਸੀ ਚੂਹੜੀਵਾਲਾ ਧੰਨਾ ਤੇ ਆਰਿਆ ਨਗਰ ਵਾਸੀ ਆਪਣੀ ਭੂਆ ਸੱਸ ਅੰਗੂਰੀ ਦੇਵੀ ਨਾਲ ਮੋਟਰਸਾਈਕਲ ’ਤੇ ਚੂਹੜੀਵਾਲਾ ਧੰਨਾ ਛੱਡਣ ਲਈ ਜਾ ਰਿਹਾ ਸੀ। 

ਇਹ ਵੀ ਪੜ੍ਹੋ- ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੇ ਨਿਰਮਾਣ 'ਤੇ ਹਾਈ ਕੋਰਟ ਦਾ ਅਹਿਮ ਫ਼ੈਸਲਾ

ਇਸ ਦੌਰਾਨ ਜਦੋਂ ਉਹ ਕਿੱਲਿਆਂਵਾਲੀ ਬਾਈਪਾਸ ’ਤੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਲਾਪ੍ਰਵਾਹੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਹਾਦਸੇ ’ਚ ਅੰਗੂਰੀ ਦੇਵੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਜਦਕਿ ਤਰਸੇਮ ਅਤੇ ਰਜਨੀ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਰੈਫਰ ਕਰ ਦਿੱਤਾ। ਜਿੱਥੋਂ ਪਰਿਵਾਰ ਉਨ੍ਹਾਂ ਨੂੰ ਇਲਾਜ ਲਈ ਸ੍ਰੀਗੰਗਾਨਗਰ ਲੈ ਗਿਆ ਪਰ ਇਲਾਜ ਦੌਰਾਨ ਤਰਸੇਮ ਅਤੇ ਰਜਨੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤਰਸੇਮ ਦੇ ਇਕ ਮੁੰਡਾ ਅਤੇ ਦੋ ਕੁੜੀਆਂ ਹਨ ਜਦਕਿ ਮ੍ਰਿਤਕ ਰਜਨੀ ਦੇ ਦੋ ਮੁੰਡੇ ਹਨ।

ਇਹ ਵੀ ਪੜ੍ਹੋ- ਨਾਜਾਇਜ਼ ਕਾਲੋਨੀਆਂ ਦੇ ਮੁੱਦੇ 'ਤੇ CM ਮਾਨ ਕਰਨਗੇ ਅਹਿਮ ਮੀਟਿੰਗ, ਲਿਆ ਜਾ ਸਕਦੈ ਵੱਡਾ ਫ਼ੈਸਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News