ਟਾਂਡਾ ''ਚ ਵਾਪਰਿਆ ਭਿਆਨਕ ਹਾਦਸਾ, ਪਿਓ-ਪੁੱਤ ਦੀ ਮੌਕੇ ''ਤੇ ਹੀ ਮੌਤ
Wednesday, Oct 06, 2021 - 09:39 AM (IST)
ਟਾਂਡਾ ਉੜਮੜ (ਵਰਿੰਦਰ ਪੰਡਿਤ, ਕੁਲਦੀਸ਼ ਚੌਹਾਨ) : ਇੱਥੇ ਆਦੇਸ਼ ਸਕੂਲ ਮਿਆਣੀ ਨਜ਼ਦੀਕ ਬੀਤੀ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮਿਆਣੀ ਵਾਸੀ ਪਿਓ-ਪੁੱਤਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਪਰਗਟ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਉਸ ਦੇ 13 ਸਾਲਾਂ ਦੇ ਪੁੱਤਰ ਅੰਸ਼ਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈl
ਇਹ ਹਾਦਸਾ ਕਿਨ੍ਹਾਂ ਹਾਲਾਤ 'ਚ ਹੋਇਆ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਹਾਦਸੇ ਦੀ ਟਾਂਡਾ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕਿਸੇ ਰਾਹਗੀਰ ਕੋਲੋਂ ਸੂਚਨਾ ਮਿਲਣ 'ਤੇ ਪੰਚ ਸੰਨੀ ਕੁਮਾਰ, ਰਾਜੇਸ਼ ਕੁਮਾਰ ਰਾਜੂ ਅਤੇ ਹੋਰਨਾਂ ਨੇ ਮੌਕੇ 'ਤੇ ਪਹੁੰਚ ਕੇ ਇਸ ਦੀ ਸੂਚਨਾ ਟਾਂਡਾ ਪੁਲਸ ਨੂੰ ਦਿੱਤੀ ਸੀ।
ਇਹ ਵੀ ਪੜ੍ਹੋ : ਪਟਿਆਲਾ ਦੇ ਸਨੌਰ ਕਸਬੇ 'ਚ ਵੱਡੀ ਵਾਰਦਾਤ, ਯੂਥ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੋਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਟੱਕਰ ਮਾਰਨ ਵਾਲੇ ਵਾਹਨ ਦਾ ਪਤਾ ਲਗਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ