ਲੁਧਿਆਣਾ ਦੇ ਸਿਵਲ ਹਸਪਤਾਲ ''ਚ ਕੋਰੋਨਾ ਦੇ 2 ਸ਼ੱਕੀ ਮਰੀਜ਼ਾਂ ਦੀ ਮੌਤ

04/25/2020 11:41:16 AM

ਲੁਧਿਆਣਾ (ਸਹਿਗਲ) : ਸਿਵਲ ਹਸਪਤਾਲ 'ਚ ਭਰਤੀ 2 ਮਰੀਜ਼ਾਂ ਦੀ ਮੌਤ ਹੋ ਜਾਣ ਤੋਂ ਬਾਅਦ ਜ਼ਿਲਾ ਸਿਹਤ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮੰਨਦੇ ਉਨ੍ਹਾਂ ਦੇ ਸੈਂਪਲ ਲੈ ਕੇ ਭੇਜ ਦਿੱਤੇ ਹਨ। ਇਨ੍ਹਾਂ ਮਰੀਜ਼ਾਂ 'ਚ ਇਕ 20 ਸਾਲਾ ਮਰੀਜ਼ ਪਾਇਲ ਇਲਾਕੇ ਦਾ ਰਹਿਣ ਵਾਲਾ ਸੀ, ਜਦੋਂ ਕਿ ਦੂਜਾ 47 ਸਾਲਾ ਮਰੀਜ਼ ਹੈਬੋਵਾਲ ਕਲਾਂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ 20 ਸਾਲਾ ਮਰੀਜ਼ ਦੀ ਮੌਤ ਰਾਤ 2 ਵਜੇ ਹੋਈ, ਜਦੋਂ ਕਿ ਦੂਜੇ ਮਰੀਜ਼ ਦੀ ਮੌਤ ਸਵੇਰ 6.45 ਵਜੇ ਹੋਈ ਦੱਸੀ ਜਾਂਦੀ ਹੈ। ਦੋਹਾਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। 
ਬੀ. ਡੀ. ਪੀ. ਓ. ਦੇ 12 ਸੰਪਰਕ ਸੂਤਰ ਲੱਭੇ
ਜ਼ਿਲਾ ਸਿਹਤ ਵਿਭਾਗ ਦੀ ਟੀਮ ਨੇ ਜ਼ਿਲਾ ਮੰਡੀ ਅਫਸਰ ਦੀ ਬੇਟੀ ਨਵਦੀਪ ਕੌਰ ਦੇ ਸੰਪਰਕ 'ਚ ਆਉਣ ਵਾਲੇ 12 ਵਿਅਕਤੀਆਂ ਨੂੰ ਲੱਭ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਰੇ ਸੰਪਰਕ ਪੱਖੋਵਾਲ ਰੋਡ 'ਤੇ ਸਥਿਤ ਸੈਂਟ੍ਰਲ ਟਾਊਨ ਇਲਾਕੇ ਦੇ ਰਹਿਣ ਵਾਲੇ ਹਨ। ਇਨ੍ਹਾਂ 'ਚ 7 ਮਰਦ ਅਤੇ 5 ਔਰਤਾਂ ਸ਼ਾਮਲ ਹਨ। ਅਧਿਕਾਰੀਆਂ ਦੇ ਮੁਤਾਬਕ ਸਕਰੀਨਿੰਗ ਤੋਂ ਬਾਅਦ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੰਭਵ ਤੌਰ 'ਤੇ ਸੈਂਪਲਿੰਗ ਕਰਵਾਉਣ ਤੋਂ ਇਲਾਵਾ ਸਾਰਿਆਂ ਨੂੰ 14 ਦਿਨ ਦੇ ਇਕਾਂਤਵਾਸ 'ਚ ਰੱਖਿਆ ਜਾ ਸਕਦਾ ਹੈ। 
ਐੱਸ. ਪੀ. ਐੱਸ. ਹਸਪਤਾਲ ਨੂੰ ਰਾਹਤ, 4 ਮੁਲਾਜ਼ਮਾਂ ਦੇ ਟੈਸਟ ਨੈਗੇਟਿਵ
ਸਿਵਲ ਸਰਜ਼ਨ ਨੇ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਦੇਰ ਸ਼ਾਮ ਪੀ.ਜੀ.ਆਈ. ਚੰਡੀਗੜ੍ਹ ਤੋਂ ਆਈ 17 ਸੈਂਪਲਾਂ ਦੀ ਰਿਪੋਰਟ 'ਚੋਂ ਚਾਰ ਸੈਂਪਲਾਂ ਦੀ ਰਿਪੋਰਟ ਐੱਸ. ਪੀ. ਐੱਸ. ਹਸਪਤਾਲ ਦੇ ਮੁਲਾਜ਼ਮਾਂ ਦੀ ਵੀ ਹੈ, ਜਿਨ੍ਹਾਂ ਦੇ ਟੈਸਟ ਨੈਗੇਟਿਵ ਆਏ ਹਨ। 
 


Babita

Content Editor

Related News