50 ਗ੍ਰਾਮ ਹੈਰੋਇਨ ਨਾਲ 2 ਕਾਬੂ, ਅਦਾਲਤ ਨੇ ਭੇਜੇ 4 ਦਿਨਾ ਰਿਮਾਂਡ 'ਤੇ

12/19/2017 7:24:16 AM

ਮੋਹਾਲੀ, (ਰਾਣਾ)¸ ਐੱਸ. ਟੀ. ਐੱਫ. ਦੀ ਟੀਮ ਨੇ 50 ਗ੍ਰਾਮ ਹੈਰੋਇਨ ਨਾਲ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਹਾਂ ਦੋਸ਼ੀਆਂ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੂੰ ਕੋਰਟ ਨੇ 4 ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੋਸ਼ੀਆਂ ਦੀ ਪਛਾਣ ਪਿੰਡ ਸੁਹਾਵੀ (ਫਤਿਹਗੜ੍ਹ) ਨਿਵਾਸੀ ਹਰਦੀਪ ਸਿੰਘ ਉਰਫ ਲਾਡੀ ਚਮਕੌਰ ਸਾਹਿਬ (ਰੂਪਨਗਰ) ਨਿਵਾਸੀ ਵਰਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ।
ਕਾਲਜਾਂ ਦੇ ਵਿਦਿਆਰਥੀਆਂ ਨੂੰ ਸਪਲਾਈ ਕਰਦੇ ਸਨ ਹੈਰੋਇਨ
ਏ. ਆਈ. ਜੀ. ਰੋਪੜ ਰੇਂਜ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੋਵੇਂ ਦੋਸ਼ੀ ਹੈਰੋਇਨ ਦਿੱਲੀ ਤੋਂ ਇਕ ਨਾਈਜੀਰੀਅਨ ਨਾਗਰਿਕ ਤੋਂ ਖਰੀਦ ਕੇ ਲਿਆਉਂਦੇ ਸਨ ਅਤੇ ਉਸ ਨੂੰ ਵੇਚਣ ਲਈ ਉਹ ਕਾਲਜਾਂ ਵਿਚ ਜਾ ਕੇ ਖਰੀਦਦਾਰਾਂ ਦੀ ਤਲਾਸ਼ ਕਰਦੇ ਸਨ। ਇਸ ਵਿਚ ਉਹ ਕਾਫੀ ਹੱਦ ਤਕ ਕਾਮਯਾਬ ਵੀ ਰਹੇ ਹਨ ਅਤੇ ਦੋਹਾਂ ਦੋਸ਼ੀਆਂ ਨੇ ਵਿਦਿਆਰਥੀਆਂ ਨੂੰ ਹੈਰੋਇਨ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜੋ ਕਾਲਜ ਦੇ ਵਿਦਿਆਰਥੀ ਇਨ੍ਹਾਂ ਦੋਹਾਂ ਦੋਸ਼ੀਆਂ ਤੋਂ ਹੈਰੋਇਨ ਖਰੀਦਦੇ ਸਨ, ਉਹ ਅੱਗੇ ਆਪਣੇ ਦੋਸਤਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਵੀ ਦੋਸ਼ੀਆਂ ਨਾਲ ਮਿਲਾਉਂਦੇ ਸਨ। ਇਸੇ ਤਰ੍ਹਾਂ ਕਾਲਜ ਦੇ ਵਿਦਿਆਰਥੀ ਦੋਸ਼ੀਆਂ ਨਾਲ ਜੁੜਦੇ ਰਹੇ। ਹੁਣ ਐੱਸ. ਟੀ. ਐੱਫ. ਵਲੋਂ ਉਨ੍ਹਾਂ ਵਿਦਿਆਰਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜੋ ਇਨ੍ਹਾਂ ਦੋਹਾਂ ਦੋਸ਼ੀਆਂ ਤੋਂ ਹੈਰੋਇਨ ਖਰੀਦਦੇ ਸਨ। ਰਿਮਾਂਡ ਦੌਰਾਨ ਪੁਲਸ ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਕਰੇਗੀ।


Related News