BSF ਦੀ 52ਵੀਂ ਬਟਾਲੀਅਨ ਹੱਥ ਲੱਗੀ ਵੱਡੀ ਸਫ਼ਲਤਾ: ਡਰੋਨ ਤੇ 2.580 ਗ੍ਰਾਮ ਹੈਰੋਇਨ ਕੀਤੀ ਬਰਾਮਦ

05/06/2024 5:56:29 PM

ਫਾਜ਼ਿਲਕਾ (ਲੀਲਾਧਰ/ਨਾਗਪਾਲ) - ਫਾਜ਼ਿਲਕਾ ਦੀ ਬੀ.ਐੱਸ.ਐੱਫ਼ ਦੀ 52 ਬਟਾਲੀਅਨ ਨੇ ਸੀਮਾ ਨਿਰੀਖਣ ਚੌਂਕੀ ਟਾਹਲੀਵਾਲਾ ਦੇ ਇਲਾਕੇ ’ਚੋਂ ਬੀਤੀ ਰਾਤ ਇਕ ਡਰੋਨ ਅਤੇ 2.580 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਦੇ ਸਬੰਧ ਵਿਚ ਬੀ.ਐੱਸ.ਐੱਫ਼ ਦੇ ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਸਰਹੱਦੀ ਖੇਤਰ ’ਚ ਡਰੋਨ ਦੀ ਹਰਕਤ ਹੁੰਦੀ ਦੇਖੀ ਗਈ ਸੀ। ਇਸ ਤੋਂ ਬਾਅਦ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਡਰੋਨ ’ਤੇ ਫਾਇਰਿੰਗ ਕੀਤੀ। ਦੂਜੇ ਪਾਸੇ ਡਰੋਨ ਦੀ ਉਚਾਈ ਘੱਟ ਹੋਣ ਕਾਰਨ ਫਾਇਰਿੰਗ ਕਰਕੇ ਇਹ ਬਿਜਲੀ ਦੀਆਂ ਤਾਰਾਂ ’ਚ ਉਲਝ ਕੇ ਹੇਠਾਂ ਡਿੱਗ ਗਿਆ।

ਇਹ ਵੀ ਪੜ੍ਹੋ - ਖੇਤੀ ਕਰਜ਼ੇ ਦਾ ਬੋਝ ਨਾ ਸਹਾਰ ਸਕਿਆ ਕਿਸਾਨ, ਜ਼ਹਿਰੀਲੀ ਚੀਜ਼ ਨਿਗਲ ਕੀਤੀ ਖ਼ੁਦਕੁਸ਼ੀ

PunjabKesari

ਉਨ੍ਹਾਂ ਨੇ ਦੱਸਿਆ ਕਿ ਕੰਪਨੀ ਕਮਾਂਡੈਂਟ ਮਹੇਸ਼ਵਰ ਪ੍ਰਸਾਦ ਨੇ ਮੌਕੇ ’ਤੇ ਪਹੁੰਚ ਕੇ ਫ਼ਾਜ਼ਿਲਕਾ ਪੁਲਸ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬੀ.ਐੱਸ.ਐੱਫ ਅਤੇ ਪੁਲਸ ਵੱਲੋਂ ਤਲਾਸ਼ੀ ਦੌਰਾਨ ਇਕ ਡਰੋਨ (ਡੀ.ਜੇ.ਆਈ. ਮੈਟ੍ਰਿਸ 300 ਆਰ.ਟੀ.ਕੇ.) ਬਰਾਮਦ ਕੀਤਾ ਗਿਆ। ਡਰੋਨ ਇਕ ਕਵਾਡਕਾਪਟਰ ਹੈ। ਡਰੋਨ ਮਿਲਣ ਵਾਲੀ ਜਗ੍ਹਾ ਤੋਂ 40 ਮੀਟਰ ਦੀ ਦੂਰੀ ਤੇ ਪੈਕੇਟ ਬਰਾਮਦ ਕੀਤਾ। ਪੈਕੇਟ ਨੂੰ ਖੋਲ੍ਹਣ ’ਤੇ ਅੰਦਰੋਂ 1.050 ਕਿਲੋਗ੍ਰਾਮ, 1.040 ਕਿਲੋਗ੍ਰਾਮ ਅਤੇ 0.490 ਕਿਲੋਗ੍ਰਾਮ ਦੇ ਤਿੰਨ ਪੈਕੇਟ ਮਿਲੇ, ਜਿਨ੍ਹਾਂ ਦਾ ਕੁੱਲ ਵਜ਼ਨ 2.580 ਕਿਲੋਗ੍ਰਾਮ ਸੀ। ਬਰਾਮਦ ਕੀਤੇ ਡਰੋਨ ਅਤੇ ਹੈਰੋਇਨ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ, ਪਰਿਵਾਰ ਦੇ ਵੱਡੇ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News