ਧੋਖਾਦੇਹੀ ਕਰਨ ਦੇ ਦੋਸ਼ ’ਚ 2 ਵਿਰੁੱਧ ਕੇਸ ਦਰਜ

07/17/2018 5:20:20 AM

ਬਟਾਲਾ, (ਬੇਰੀ)- ਥਾਣਾ ਸਿਟੀ ਦੀ ਪੁਲਸ ਨੇ ਧੋਖਾਦੇਹੀ ਕਰਨ ਦੇ ਦੋਸ਼ ’ਚ 2 ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਅਮਰੀਕ ਕੌਰ ਪਤਨੀ ਵੱਸਣ ਸਿੰਘ ਵਾਸੀ ਅਕਰਪੁਰਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਅਤੁਲ ਕੁਮਾਰ ਪੁੱਤਰ ਰਕੇਸ਼ ਕੁਮਾਰ, ਪੂਨਮ ਰਾਂਚਲ ਪਤਨੀ ਅਤੁਲ ਕੁਮਾਰ ਵਾਸੀ ਅਰਬਨ ਅਸਟੇਟ ਬਟਾਲਾ ਕੋਲੋਂ 13 ਮਰਲੇ ਦਾ ਪਲਾਟ ਖਰੀਦ ਕੇ ਪੂਰੀ ਰਕਮ ਦਿੱਤੀ ਸੀ ਪਰ ਉਕਤ ਦੋਸ਼ੀਆਂ ਨੇ ਉਸ ਪਲਾਟ ’ਤੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ। ਅਜਿਹਾ ਕਰ ਕੇ ਅਤੁਲ ਕੁਮਾਰ, ਪੂਨਮ ਰਾਂਚਲ ਨੇ ਉਸ ਨਾਲ ਧੋਖਾਦੇਹੀ ਕੀਤੀ ਹੈ। ਏ. ਐੱਸ. ਆਈ.  ਨੇ ਦੱਸਿਆ ਕਿ ਅਮਰੀਕ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਅਤੁਲ ਕੁਮਾਰ ਅਤੇ ਪੂਨਮ ਰਾਂਚਲ  ਵਿਰੁੱਧ ਥਾਣਾ ਸਿਟੀ ’ਚ ਬਣਦੀਆਂ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ।
 


Related News