ਨਸ਼ੀਲੇ ਪਾਊਡਰ ਸਮੇਤ 2 ਗ੍ਰਿਫਤਾਰ

Friday, Nov 24, 2017 - 12:52 AM (IST)

ਨਸ਼ੀਲੇ ਪਾਊਡਰ ਸਮੇਤ 2 ਗ੍ਰਿਫਤਾਰ

ਟਾਂਡਾ ਉੜਮੁੜ, (ਪੰਡਿਤ)- ਟਾਂਡਾ ਪੁਲਸ ਨੇ ਪਿੰਡ ਰੜਾ ਮੋੜ ਨੇੜੇ 2 ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਣੇ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਅਜੀਤ ਸਿੰਘ ਦੀ ਟੀਮ ਨੇ ਰੜਾ ਮੋੜ ਨੇੜੇ ਮੋਟਰਸਾਈਕਲ ਸਵਾਰ ਜਰਨੈਲ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਵਾਰਡ ਨੰ. 3 ਟਾਂਡਾ ਅਤੇ ਗੁਰਦੀਪ ਸਿੰਘ ਪੁੱਤਰ ਸਵਰਨ ਸਿੰਘ ਨਿਵਾਸੀ ਬੁੱਢੀ ਪਿੰਡ ਕੋਲੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਪੁਲਸ ਨੇ ਦੋਵਾਂ ਖਿਲਾਫ ਨਸ਼ਾ ਵਿਰੋਧੀ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News