ਜੇਲ੍ਹ ''ਚੋਂ ਬਾਹਰ ਆਉਂਦਿਆਂ ਹੀ ਲੁੱਟ ਲਿਆ ਪੈਟਰੋਲ ਪੰਪ, ਪੁਲਸ ਨੇ ਮੁੜ ਡੱਕੇ ਸਲਾਖਾਂ ਪਿੱਛੇ
Wednesday, Sep 04, 2024 - 04:17 AM (IST)

ਲੋਹੀਆਂ (ਸੁਭਾਸ਼ ਸੱਦੀ, ਮਨਜੀਤ)- ਪਿਛਲੇ ਮਹੀਨੇ ਇੱਥੋਂ ਦੀ ਮਖੂ ਰੋਡ ’ਤੇ ਸਥਿਤ ਇੰਡੀਅਨ ਆਇਲ ਦੇ ਪੈਟਰੋਲ ਪੰਪ ’ਤੇ ਕੰਮ ਕਰਦੇ ਕਰਿੰਦਿਆਂ ਕੋਲੋਂ ਲਗਭਗ 65 ਹਜ਼ਾਰ ਰੁਪਏ ਦੀ ਲੁੱਟ ਖੋਹ ਕਰਨ ਵਾਲੇ 2 ਦੋਸ਼ੀਆਂ ਨੂੰ ਲੋਹੀਆਂ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ।
ਓਂਕਾਰ ਸਿੰਘ ਬਰਾੜ ਡੀ.ਐੱਸ.ਪੀ. ਸ਼ਾਹਕੋਟ ਤੇ ਲਾਭ ਸਿੰਘ ਐੱਸ.ਐੱਚ.ਓ. ਥਾਣਾ ਲੋਹੀਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਉਕਤ ਪੈਟਰੋਲ ਪੰਪ ’ਤੇ ਲੁੱਟ ਖੋਹ ਕਰਨ ਵਾਲੇ 2 ਦੋਸ਼ੀਆਂ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਅੰਮੀਵਾਲ ਥਾਣਾ ਧਰਮਕੋਟ ਮੋਗਾ ਤੇ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਸ਼ੇਰਪੁਰ ਥਾਣਾ ਧਰਮਕੋਟ ਮੋਗਾ ਨੂੰ ਕਾਬੂ ਕਰਨ ’ਚ ਲੋਹੀਆਂ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਨਾਬਾਲਗ ਧੀ ਦੇ ਨਹਾਉਂਦੇ ਸਮੇਂ ਮਾਰਦਾ ਸੀ ਝਾਤੀਆਂ, ਅਦਾਲਤ ਨੇ ਕਲਯੁਗੀ ਪਿਓ ਨੂੰ ਸੁਣਾਈ 5 ਸਾਲ ਦੀ ਸਜ਼ਾ
ਡੀ.ਐੱਸ.ਪੀ. ਬਰਾੜ ਨੇ ਦੱਸਿਆ ਕਿ ਉਕਤ ਦੋਵੇਂ ਦੋਸ਼ੀ ਪੁਰਾਣੇ ਕ੍ਰਿਮੀਨਲ ਹਨ ਤੇ ਇਨ੍ਹਾਂ ਦੋਵਾਂ ਨੇ ਜੇਲ੍ਹ ’ਚੋਂ ਬਾਹਰ ਆਉਂਦੇ ਹੀ ਜਿੱਥੇ ਪੈਟਰੋਲ ਪੰਪ ਤੋਂ ਲੁੱਟ ਖੋਹ ਕੀਤੀ। ਉਸ ਤੋਂ ਇਲਾਵਾ ਇਨ੍ਹਾਂ ਦੋਵਾਂ ਨੇ ਵੱਖ-ਵੱਖ ਸਥਾਨਾਂ ਤੋਂ 2 ਮੋਟਰਸਾਈਕਲ ਵੀ ਚੋਰੀ ਕੀਤੇ। ਦੋਸ਼ੀਆਂ ਕੋਲੋਂ ਪੈਟਰੋਲ ਪੰਪ ਤੋਂ ਲੁੱਟਿਆ ਸਾਰਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਚੋਰੀ ਦੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e