ਜੂਆ ਖੇਡਦੇ 2 ਗ੍ਰਿਫਤਾਰ
Sunday, Oct 29, 2017 - 07:00 AM (IST)
ਤਰਨਤਾਰਨ, (ਰਾਜੂ)- ਥਾਣਾ ਸਿਟੀ ਦੀ ਪੁਲਸ ਵੱਲੋਂ ਜੂਆ ਖੇਡਦੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਤਰਨਤਾਰਨ ਦੇ ਏ. ਐੱਸ. ਆਈ. ਜਰਬੰਸ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਦੇ ਸਬੰਧ 'ਚ ਫਾਟਕ ਨੇੜੇ ਮੁਰਾਦਪੁਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਤ ਰਾਮ ਉਰਫ ਸੰਤੂ ਤੇ ਖੁਸ਼ੀ ਰਾਮ ਉਰਫ ਖੁਸ਼ੀਆ ਆਪਣੀਆਂ ਦੁਕਾਨਾਂ 'ਤੇ ਪਰਚੀਆਂ ਕੱਟ ਕੇ ਜੂਆ ਖੇਡਦੇ ਹਨ। ਮੁਖਬਰ ਖਾਸ ਦੀ ਇਤਲਾਹ 'ਤੇ ਉਕਤ ਦੋਸ਼ੀਆਂ ਨੂੰ 5,500 ਰੁਪਏ ਤੇ ਜੂਏ ਦੀਆਂ ਪਰਚੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
