ਟਰਾਂਸਪੋਰਟ ਨਗਰ ’ਚ ਚੋਰੀਆਂ ਕਰਨ ਵਾਲੇ 4 ਨਾਮਜ਼ਦ, 2 ਗ੍ਰਿਫ਼ਤਾਰ

Monday, Aug 16, 2021 - 10:39 AM (IST)

ਟਰਾਂਸਪੋਰਟ ਨਗਰ ’ਚ ਚੋਰੀਆਂ ਕਰਨ ਵਾਲੇ 4 ਨਾਮਜ਼ਦ, 2 ਗ੍ਰਿਫ਼ਤਾਰ

ਲੁਧਿਆਣਾ (ਰਾਮ) : ਪਿਛਲੇ ਦਿਨਾਂ ਦੌਰਾਨ ਟਰਾਂਸਪੋਰਟ ਨਗਰ ’ਚ ਹੋਈਆਂ ਚੋਰੀ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਥਾਣਾ ਮੋਤੀ ਨਗਰ ਦੀ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ’ਚੋਂ 2 ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਖੁਸ਼ਦਿਲ ਰੋਡਵੇਜ਼, ਟਰਾਂਸਪੋਰਟ ਨਗਰ, ਲੁਧਿਆਣਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਬੀਤੀ 10 ਅਗਸਤ ਨੂੰ ਉਹ ਜਦੋਂ ਆਪਣੇ ਦਫ਼ਤਰ ਪਹੁੰਚਿਆ ਤਾਂ ਪਤਾ ਚੱਲਿਆ ਕਿ 2 ਨਗ ਸਾਈਕਲ ਦਾ ਸਮਾਨ, ਜਿਸ ’ਚ ਗਰਾਰੀਆਂ ਅਤੇ ਫਰਾਈਵੀਲ ਸਨ, ਚੋਰੀ ਹੋ ਗਏ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ’ਚ ਸਾਰੀ ਘਟਨਾ ਰਿਕਾਰਡ ਹੋ ਗਈ।

ਇਸ ਦੇ ਨਾਲ ਹੀ ਗੁਰਦੀਪ ਸਿੰਘ ਵਿਵੇਕਾ ਲੈਜਿਸਟਿਕ ਸੋਲੂਸ਼ਨ ਪ੍ਰਾਈਵੇਟ ਲਿਮਟਿਡ ਤੋਂ ਇਕ ਨੱਗ ਨੱਟ ਬੋਲਟ, ਗੁਰਬਚਨ ਸਿੰਘ ਪਰਫੈਕਟ ਰੋਡ ਲਾਈਨਸ ’ਚੋਂ ਆਟੋ ਪਾਰਟਸ ਦੇ 7 ਨੱਗ, ਸੁਰਿੰਦਰ ਕੁਮਾਰ ਕੇਰਲਾ ਟਰਾਂਸਪੋਰਟ ਤੋਂ ਸਾਈਕਲ ਪਾਰਟਸ ਚੋਰੀ ਹੋਣੇ ਵੀ ਪਾਏ ਗਏ। ਇਨ੍ਹਾਂ ਸਾਰੀਆਂ ਚੋਰੀ ਦੀਆਂ ਵਾਰਦਾਤਾਂ ਉਕਤ ਚੋਰਾਂ ਵੱਲੋਂ ਹੀ ਅੰਜਾਮ ਦਿੱਤੀਆਂ ਗਈਆਂ ਸਨ।

ਉਕਤ ਚੋਰਾਂ ਦੀ ਪਛਾਣ ਜਗਮਿੰਦਰ ਸਿੰਘ ਪੁੱਤਰ ਚੰਦਰ ਮੋਹਨ ਵਾਸੀ ਚੂਹੜਪੁਰ, ਲੁਧਿਆਣਾ, ਵਿੱਕੀ ਸਹੋਤਾ ਪੁੱਤਰ ਰਾਜ ਕੁਮਾਰ ਵਾਸੀ ਘੋੜਾ ਕਾਲੋਨੀ, ਅਜੈ ਕੁਮਾਰ ਅਤੇ ਅਨਿਲ ਵਾਸੀ ਢੋਲੇਵਾਲ, ਲੁਧਿਆਣਾ ਦੇ ਰੂਪ ’ਚ ਹੋਈ ਹੈ, ਜਿਨ੍ਹਾਂ ’ਚੋਂ ਪੁਲਸ ਨੇ ਜਗਮਿੰਦਰ ਸਿੰਘ ਅਤੇ ਵਿੱਕੀ ਸਹੋਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵਾਰਦਾਤਾਂ ਦਾ ਪਰਦਾਫਾਸ਼ ਹੋਣ ਦੀ ਉਮੀਦ ਹੈ।


author

Babita

Content Editor

Related News