ਪੰਜਾਬ ਤੇ ਦਿੱਲੀ ਪੁਲਸ ਦਾ ਸਾਂਝਾ ਆਪਰੇਸ਼ਨ, ਖ਼ਤਰਨਾਕ ਗੈਂਗਸਟਰ ਦੇ 2 ਸਾਥੀ ਗ੍ਰਿਫ਼ਤਾਰ

01/20/2023 8:51:16 PM

ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਦੀ ਦਿਹਾਤੀ ਤੇ ਦਿੱਲੀ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ ਇਕ ਵੱਡੀ ਸਫ਼ਲਤਾ ਮਿਲੀ ਹੈ। ਜਾਣਕਾਰੀ ਅਨੁਸਾਰ ਪੰਜਾਬ ਅਤੇ ਦਿੱਲੀ ਪੁਲਸ ਨੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਬੀਰ ਲੰਡਾ ਗਰੁੱਪ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਲੁਕੇ ਹੋਏ ਸਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਜਨ ਭੱਟੀ ਅਤੇ ਕੰਵਲਜੀਤ ਦੋਵੇਂ ਗੈਂਗਸਟਰ ਲਖਬੀਰ ਲੰਡਾ ਦੇ ਬਹੁਤ ਖਾਸ ਦੱਸੇ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਨੇ ਪਹਿਲਾਂ ਹੀ ਰਾਜਨ ਭੱਟੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਸ ਦੀ ਨਿਸ਼ਾਨਦੇਹੀ 'ਤੇ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਬੈਠੇ ਕੰਵਲਜੀਤ ਨੂੰ ਵੀ ਰੇਡ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਕੰਵਲਜੀਤ ਖ਼ਿਲਾਫ਼ 15 ਤੋਂ ਵੱਧ ਕੇਸ ਦਰਜ ਹਨ।


Mandeep Singh

Content Editor

Related News