ਪੰਜਾਬ ਪੁਲਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ, ਜਾਰੀ ਹੋਇਆ ਨੋਟੀਫਿਕੇਸ਼ਨ
Thursday, Oct 01, 2026 - 06:16 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਵਾਰ ਫਿਰ ਪੁਲਸ ਪ੍ਰਸ਼ਾਸਨ ’ਚ ਵੱਡਾ ਫੇਰਬਦਲ ਕਰਦਿਆਂ 3 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲਿਆਂ ਦੇ ਨਾਲ ਨਾਲ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਤਬਾਦਲੇ ਪ੍ਰਸ਼ਾਸਨਿਕ ਆਧਾਰ ’ਤੇ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹਨ ਅਤੇ ਸਬੰਧਿਤ ਅਧਿਕਾਰੀਆਂ ਨੂੰ ਆਪਣੇ ਨਵੇਂ ਅਹੁਦਿਆਂ ’ਤੇ ਤੁਰੰਤ ਡਿਊਟੀ ਸੰਭਾਲਣ ਲਈ ਆਖਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਲਵਿੰਦਰ ਸਿੰਘ ਚੀਮਾ, ਪੀ.ਪੀ.ਐੱਸ. (ਡੀਆਰ), ਜੋ ਐੱਸ.ਪੀ. ਇਨਵੈਸਟੀਗੇਸ਼ਨ ਰੂਪਨਗਰ ਵਜੋਂ ਤਾਇਨਾਤ ਸਨ, ਨੂੰ ਐੱਸ.ਪੀ. ਇਨਵੈਸਟੀਗੇਸ਼ਨ ਸੰਗਰੂਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਦਵਿੰਦਰ ਕੁਮਾਰ, ਪੀ.ਪੀ.ਐੱਸ., ਐੱਸ.ਪੀ. ਇਨਵੈਸਟੀਗੇਸ਼ਨ ਪਟਿਆਲਾ ਤੋਂ ਤਬਦੀਲ ਕਰਕੇ ਐੱਸ.ਪੀ. ਸਪੈਸ਼ਲ ਬ੍ਰਾਂਚ, ਸੰਗਰੂਰ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਵੱਡੀ ਹਲਚਲ, ਪ੍ਰਧਾਨਗੀ ਤੋਂ ਅਸਤੀਫੇ ਮਗਰੋਂ ਰਾਜਾ ਵੜਿੰਗ ਦਾ ਵੱਡਾ ਬਿਆਨ
ਇਸੇ ਤਰ੍ਹਾਂ ਰਾਜੇਸ਼ ਕੁਮਾਰ, ਪੀ.ਪੀ.ਐੱਸ., ਜੋ ਐੱਸ.ਪੀ. ਪੀ.ਬੀ.ਆਈ. ਪਟਿਆਲਾ ਵਜੋਂ ਤਾਇਨਾਤ ਸਨ, ਨੂੰ ਐੱਸ.ਪੀ. ਇਨਵੈਸਟੀਗੇਸ਼ਨ, ਪਟਿਆਲਾ ਲਾਇਆ ਗਿਆ ਹੈ। ਉਹ ਦਵਿੰਦਰ ਕੁਮਾਰ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣਗੇ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹੋਣ ਜਾ ਰਿਹਾ ਵੱਡਾ ਧਮਾਕਾ, ਕਿਸੇ ਸਮੇਂ ਵੀ ਹੋ ਸਕਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
