6 ਮਹੀਨਿਆਂ ਅੰਦਰ ਜੇਲ ''ਚੋਂ ਮੋਬਾਇਲ ਫੜ੍ਹਨ ਦੇ 19 ਮਾਮਲੇ ਦਰਜ

Friday, Jun 28, 2019 - 11:50 AM (IST)

6 ਮਹੀਨਿਆਂ ਅੰਦਰ ਜੇਲ ''ਚੋਂ ਮੋਬਾਇਲ ਫੜ੍ਹਨ ਦੇ 19 ਮਾਮਲੇ ਦਰਜ

ਲੁਧਿਆਣਾ (ਰਿਸ਼ੀ) : ਜਿੱਥੇ ਇਕ ਪਾਸੇ ਬੁੱਧਵਾਰ ਨੂੰ ਜੇਲ 'ਚ ਕੈਦੀਆਂ ਅਤੇ ਹਵਾਲਾਤੀਆਂ ਵਲੋਂ ਸ਼ਰੇਆਮ ਮੋਬਾਇਲ ਚਲਾ ਕੇ ਵੀਡੀਓ ਬਣਾ ਕੇ ਜੇਲ ਪ੍ਰਸ਼ਾਸਨ ਦੇ ਮੂੰਹ 'ਤੇ ਥੱਪੜ ਮਾਰਿਆ ਗਿਆ, ਉੱਥੇ ਦੂਜੇ ਪਾਸੇ ਜੇਕਰ ਜੇਲ ਪ੍ਰਸ਼ਾਸਨ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਸਾਲ 2019 ਦੇ ਪਹਿਲੇ 6 ਮਹੀਨਿਆਂ 'ਚ ਪੁਲਸ ਵਲੋਂ ਜੇਲ ਤੋਂ ਮੋਬਾਇਲ ਬਰਾਮਦ ਹੋਣ 'ਤੇ ਸਿਰਫ 19 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ।

ਪੁਲਸ ਦੇ ਮੁਤਾਬਕ 30 ਵਿਅਕਤੀਆਂ ਨੂੰ ਫੜ੍ਹਿਆ ਜਾ ਚੁੱਕਾ ਹੈ,  ਜਿਨ੍ਹਾਂ ਕੋਲੋਂ 60 ਮੋਬਾਇਲ ਬਰਾਮਦ ਹੋਏ ਹਨ। ਪੁਲਸ ਮੁਤਾਬਕ ਸਾਰਿਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ, ਜਦੋਂ ਕਿ ਦੂਜੇ ਪਾਸੇ ਲੁਧਿਆਣਾ ਜੇਲ ਦੀ ਘਟਨਾ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਲ 'ਚ ਮੌਜੂਦ ਹਰ ਵਿਅਕਤੀ ਦੇ ਕੋਲ ਸਮਾਰਟਫੋਨ ਹੈ ਅਤੇ ਉਹ ਆਰਾਮ ਨਾਲ ਇੰਟਰਨੈੱਟ ਰਾਹੀਂ ਆਪਣਾ ਕੰਮ ਚਲਾ ਰਹੇ ਹਨ।


author

Babita

Content Editor

Related News