ਪੰਜਾਬ ''ਚ ਸ਼ਨੀਵਾਰ ਨੂੰ ਕੋਰੋਨਾ ਕਾਰਣ 171 ਮਰੀਜ਼ਾਂ ਦੀ ਮੌਤ, ਇੰਨੇ ਪਾਜ਼ੇਟਿਵ

05/08/2021 8:44:35 PM

ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਸ਼ਨੀਵਾਰ ਨੂੰ 171 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 9,100 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 10315 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 4,33,689 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,51,426 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 71,948 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। 

ਇਹ ਵੀ ਪੜ੍ਹੋ- ਅਸੀਂ ਕਿਸਾਨਾਂ ਦੇ ਨਾਲ ਪਰ ਇਸ ਮਹਾਮਾਰੀ ’ਚ ਮਨੁੱਖੀ ਜਾਨਾਂ ਬਚਾਉਣਾ ਸਾਡਾ ਪਹਿਲਾ ਧਰਮ : ਕੈਪਟਨ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1223, ਜਲੰਧਰ 672, ਐੱਸ. ਏ. ਐੱਸ. ਨਗਰ 1168, ਪਟਿਆਲਾ 620, ਅੰਮ੍ਰਿਤਸਰ 610, ਹੁਸ਼ਿਆਰਪੁਰ 384, ਬਠਿੰਡਾ 706, ਹੁਸ਼ਿਆਰਪੁਰ 384, ਗੁਰਦਾਸਪੁਰ 200, ਕਪੂਰਥਲਾ 134, ਪਠਾਨਕੋਟ 462, ਸੰਗਰੂਰ 252, ਸ੍ਰੀ ਮੁਕਤਸਰ ਸਾਹਿਬ 416, ਫਾਜ਼ਿਲਕਾ 528, ਐੱਸ. ਬੀ. ਐੱਸ. ਨਗਰ 127, ਰੋਪੜ 340, ਫਰੀਦਕੋਟ 215, ਫਿਰੋਜ਼ਪੁਰ 195, ਮਾਨਸਾ 387, ਮੋਗਾ 154, ਤਰਨਤਾਰਨ 179, ਫਤਿਹਗੜ੍ਹ ਸਾਹਿਬ 105, ਅਤੇ ਬਰਨਾਲਾ 'ਚ 23 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ-  ‘ਜਗ ਬਾਣੀ’ ਦੀ ਖ਼ਬਰ ਦਾ ਅਸਰ : ਨਿੱਜੀ ਸਕੂਲ ਨੂੰ ਵੀ 50 ਫੀਸਦੀ ਸਟਾਫ ਬੁਲਾਉਣ ਦੀ ਹਰੀ ਝੰਡੀ

ਉੱਥੇ ਹੀ ਸੂਬੇ 'ਚ ਅੱਜ 171 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 13, ਬਰਨਾਲਾ 1, ਬਠਿੰਡਾ 17, ਫਰੀਦਕੋਟ 1, ਫਾਜ਼ਿਲਕਾ 9, ਫਿਰੋਜ਼ਪੁਰ 3, ਫਤਿਹਗੜ੍ਹ ਸਾਹਿਬ 3, ਗੁਰਦਾਸਪੁਰ 5, ਹੁਸ਼ਿਆਰਪੁਰ 7, ਜਲੰਧਰ 11, ਲੁਧਿਆਣਾ 19, ਕਪੂਰਥਲਾ 4, ਮਾਨਸਾ 3, ਐੱਸ.ਏ.ਐੱਸ ਨਗਰ 10, ਸ੍ਰੀ ਮੁਕਤਸਰ ਸਾਹਿਬ 17, ਪਠਾਨਕੋਟ 10, ਪਟਿਆਲਾ 13, ਰੋਪੜ 4, ਐੱਸ. ਬੀ. ਐੱਸ ਨਗਰ 3, ਸੰਗਰੂਰ 11 ਅਤੇ ਤਰਨਤਾਰਨ 'ਚ 7 ਦੀ ਕੋਰੋਨਾ ਕਾਰਨ ਮੌਤ ਹੋਈ ਹੈ।


Bharat Thapa

Content Editor

Related News