ਕਾਰ ਸਵਾਰ ਸਮੱਗਲਰ 17 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ

Wednesday, Sep 13, 2017 - 06:53 AM (IST)

ਲੁਧਿਆਣਾ, (ਰਿਸ਼ੀ)- ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਨੇ ਕਾਰ ਸਵਾਰ  ਸਮੱਗਲਰ ਨੂੰ 17 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਲਾਡੋਵਾਲ ਵਿਚ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕੀਤਾ ਹੈ। ਪੁਲਸ ਨੇ ਕੇਸ ਵਿਚ ਹਾਰਡੀਜ਼ ਵਰਲਡ ਦੇ ਮਾਲਕ ਬਿੱਟੂ ਛਾਬੜਾ ਨੂੰ ਵੀ ਨਾਮਜ਼ਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਕਸ਼ਮੀਰ ਸਿੰਘ ਮੁਤਾਬਕ ਫੜੇ ਗਏ ਸਮੱਗਲਰ ਦੀ ਪਛਾਣ ਅਜੀਤ ਸਿੰਘ ਨਿਵਾਸੀ ਨੂਰਵਾਲਾ ਰੋਡ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਫਤਿਹਪੁਰ ਮੋੜ 'ਤੇ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਨਾਜਾਇਜ਼ ਸ਼ਰਾਬ ਕਾਰ ਵਿਚ ਲਿਆ ਰਿਹਾ ਸੀ। ਪੁੱਛਗਿੱਛ ਦੌਰਾਨ ਸਮੱਗਲਰ ਨੇ ਦੱਸਿਆ ਕਿ ਬਰਾਮਦ ਸ਼ਰਾਬ ਅਤੇ ਕਾਰ ਬਿੱਟੂ ਛਾਬੜਾ ਦੀ ਹੈ, ਜਿਸ 'ਤੇ ਪੁਲਸ ਨੇ ਉਸ ਨੂੰ ਵੀ ਕੇਸ ਵਿਚ ਨਾਮਜ਼ਦ ਕਰ ਲਿਆ ਹੈ। ਉਹ ਗੋਰਾਇਆ ਇਲਾਕੇ ਤੋਂ ਸ਼ਰਾਬ ਲੈ ਕੇ ਆਇਆ ਸੀ ਅਤੇ ਹਾਰਡੀਜ਼ ਵਰਲਡ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਹੀ ਸਪਲਾਈ ਕਰਨੀ ਸੀ। ਪੁਲਸ ਜਾਂਚ ਕਰ ਰਹੀ ਹੈ ਕਿ ਉਕਤ ਦੋਸ਼ੀ ਕਿੰਨੇ ਸਮੇਂ ਤੋਂ ਨਾਜਾÎਇਜ਼ ਸ਼ਰਾਬ ਦਾ ਇਹ ਧੰਦਾ ਕਰ ਰਿਹਾ ਸੀ ਅਤੇ ਬਿੱਟੂ ਦੀ ਭਾਲ ਵਿਚ ਪੁਲਸ ਜੁਟੀ ਹੋਈ ਹੈ।


Related News