ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ! ਲਾਇਸੈਂਸ ਫ਼ੀਸ ''ਚ ''ਚ ਕਟੌਤੀ, ਨਵੇਂ ਹੁਕਮ ਜਾਰੀ
Monday, Mar 23, 2026 - 11:02 AM (IST)
ਜਲੰਧਰ/ਚੰਡੀਗੜ੍ਹ (ਧਵਨ)- ਪੰਜਾਬ ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੈਂਡਿੰਗ ਪਏ ਸ਼ਰਾਬ ਦੇ ਠੇਕਿਆਂ ਦੇ ਸਮੂਹਾਂ ਨੂੰ ਅਲਾਟ ਕਰਨ ਲਈ ਹੁਣ ਲਾਇਸੈਂਸ ਫ਼ੀਸ 'ਚ 3 ਫ਼ੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਸ਼ਰਾਬ ਠੇਕੇਦਾਰਾਂ ਦਾ ਮੰਨਣਾ ਹੈ ਕਿ ਨਵੀਂ ਆਬਕਾਰੀ ਨੀਤੀ ਦੇ ਸਮੇਂ ਸ਼ਰਾਬ ਦੇ 151 ਗਰੁੱਪਾਂ ਦਾ ਨਵੀਨੀਕਰਨ ਕੀਤਾ ਗਿਆ ਸੀ। ਬਾਕੀ 55 ਗਰੁੱਪਾਂ ਨੂੰ ਠੇਕੇਦਾਰਾਂ ਨੇ ਲਿਆ ਨਹੀਂ ਸੀ। ਅਜਿਹੀ ਸਥਿਤੀ ਵਿਚ ਹੁਣ ਪੈਂਡਿੰਗ ਗਰੁੱਪਾਂ ਦੇ ਨਵੀਨੀਕਰਨ ਲਈ 2 ਵਾਰ ਯਤਨ ਕੀਤੇ ਗਏ ਪਰ ਠੇਕੇਦਾਰ ਇਨ੍ਹਾਂ ਗਰੁੱਪਾਂ ਨੂੰ ਲੈਣ ਲਈ ਅੱਗੇ ਨਹੀਂ ਆਏ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਗਰੁੱਪ ਮੁਨਾਫ਼ੇ ਵਾਲੇ ਨਹੀਂ ਹਨ।
ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ
ਅਜਿਹੀ ਸਥਿਤੀ ਵਿਚ ਠੇਕੇਦਾਰ ਚਾਹੁੰਦੇ ਸਨ ਕਿ ਸਰਕਾਰ ਲਾਇਸੈਂਸ ਫ਼ੀਸ ਘਟਾਏ ਤਾਂ ਜੋ ਉਨ੍ਹਾਂ ਨੂੰ ਨੁਕਸਾਨ ਨਾ ਝੱਲਣਾ ਪਵੇ। ਜਿਨ੍ਹਾਂ ਜ਼ਿਲ੍ਹਿਆਂ ਵਿਚ ਸ਼ਰਾਬ ਦੇ ਗਰੁੱਪ ਅਜੇ ਅਲਾਟ ਹੋਣੇ ਹਨ, ਉਨ੍ਹਾਂ ਵਿਚ ਮੋਹਾਲੀ, ਖਰੜ, ਕੁਰਾਲੀ, ਨਿਊ ਚੰਡੀਗੜ੍ਹ, ਖੰਨਾ, ਲੁਧਿਆਣਾ, ਜਲੰਧਰ ਜ਼ੋਨ, ਪਟਿਆਲਾ ਜ਼ੋਨ, ਫ਼ਿਰੋਜ਼ਪੁਰ ਜ਼ੋਨ, ਰੋਪੜ ਐਕਸਾਈਜ਼ ਰੇਂਜ ਆਦਿ ਸ਼ਾਮਲ ਹਨ। ਠੇਕੇਦਾਰਾਂ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅੰਗਰੇਜ਼ੀ ਸ਼ਰਾਬ ਦੇ ਕੋਟੇ ਨੂੰ ਨਿਯਮਤ ਕਰੇ ਤਾਂ ਜੋ ਖੁੱਲ੍ਹੇਆਮ ਸ਼ਰਾਬ ਦੀ ਵਿਕਰੀ ’ਤੇ ਲਗਾਮ ਲਾਈ ਜਾ ਸਕੇ। ਸਰਕਾਰ ਨੂੰ 31 ਮਾਰਚ ਤੋਂ ਪਹਿਲਾਂ-ਪਹਿਲਾਂ ਸਾਰੇ ਠੇਕਿਆਂ ਨੂੰ ਦੋਬਾਰਾ ਅਲਾਟ ਕਰਨਾ ਹੈ।
ਇਹ ਵੀ ਪੜ੍ਹੋ: ਜਲੰਧਰ ਦੇ NRI ਨੇ ਕਰ 'ਤਾ ਕਮਾਲ! 4 ਮੰਜ਼ਿਲਾ ਕੋਠੀ 'ਤੇ ਖੜ੍ਹਾ ਕਰਵਾ ਦਿੱਤਾ 'ਸਟੈਚੂ ਆਫ਼ ਲਿਬਰਟੀ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
