ਆਟੋ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ

Monday, Mar 23, 2026 - 04:41 PM (IST)

ਆਟੋ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ

ਅਬੋਹਰ (ਸੁਨੀਲ) : ਅਬੋਹਰ ਕੰਧਵਾਲਾ ਰੋਡ ’ਤੇ ਅੱਜ ਦੁਪਹਿਰ ਵੇਲੇ ਇਕ ਆਟੋ ਨਾਲ ਹੋਈ ਟੱਕਰ ’ਚ ਇਕ ਨੌਜਵਾਨ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਆਟੋ ਚਾਲਕ ਨੇ ਖ਼ੁਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੌਜਵਾਨ ਦਾ ਅੱਜ ਜਨਮਦਿਨ ਸੀ, ਜਿਸ ਨੂੰ ਉਸ ਨੇ ਬਹੁਤ ਧੂਮਧਾਮ ਨਾਲ ਮਨਾਉਣ ਦੀ ਯੋਜਨਾ ਬਣਾਈ ਸੀ ਪਰ ਹਾਦਸੇ ’ਚ ਉਸ ਦਾ ਮੋਢਾ ਟੁੱਟ ਗਿਆ। ਜਾਣਕਾਰੀ ਅਨੁਸਾਰ ਨਿਊ ਆਬਾਦੀ ਗਲੀ ਨੰਬਰ 18 ਵਾਸੀ 21 ਸਾਲਾ ਮੋਹਿਤ ਕੁਮਾਰ ਆਪਣੇ ਮੋਟਰਸਾਈਕਲ ’ਤੇ ਕੰਧਵਾਲਾ ਰੋਡ ਤੋਂ ਸ਼ਹਿਰ ਵੱਲ ਜਾ ਰਿਹਾ ਸੀ ਕਿ ਸ਼ਹਿਰ ਤੋਂ ਕੰਧਵਾਲਾ ਰੋਡ ਵੱਲ ਆ ਰਹੇ ਇਕ ਆਟੋ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਉਹ ਸੜਕ ’ਤੇ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ। ਢਾਣੀ ਵਿਸ਼ੇਸ਼ਨਾਥ ਵਾਸੀ ਆਟੋ ਚਾਲਕ ਅਮਰ ਸਿੰਘ ਨੇ ਮੋਹਿਤ ਦੀ ਦੇਖ-ਭਾਲ ਕੀਤੀ ਅਤੇ ਦੂਜਿਆਂ ਦੀ ਮਦਦ ਨਾਲ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦਿੱਤੀ ਪਰ ਸਰਕਾਰੀ ਛੁੱਟੀ ਹੋਣ ਕਾਰਨ ਉਸ ਨੂੰ ਐਕਸ-ਰੇਅ ਲਈ ਇਕ ਨਿੱਜੀ ਹਸਪਤਾਲ ਰੈਫ਼ਰ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਮੋਹਿਤ ਦੇ ਮੋਢੇ ’ਚ ਫਰੈਕਚਰ ਹੈ, ਜਿਸ ਦਾ ਪਤਾ ਸਿਰਫ ਐਕਸ-ਰੇ ਨਾਲ ਹੀ ਲਾਇਆ ਜਾ ਸਕਦਾ ਹੈ। ਇਸ ਦੌਰਾਨ ਲੋਕਾਂ ਵੱਲੋਂ ਆਟੋ ਡਰਾਈਵਰ ਦੀ ਵਿਆਪਕ ਤਾਰੀਫ਼ ਕੀਤੀ ਜਾ ਰਹੀ ਹੈ।


author

Babita

Content Editor

Related News