15 ਸਾਲ ਪੁਰਾਣੀ ਰੰਜਿਸ਼ ਕੱਢਣ ਆਏ ਮਜ਼ਦੂਰ ਦੀ ਕਰਤੂਤ, ਔਰਤ ਨਾਲ ਉਹ ਕੀਤਾ ਜੋ ਸੋਚਿਆ ਨਾ ਸੀ

05/10/2023 6:41:44 PM

ਜਲੰਧਰ (ਵਰੁਣ)- ਅਰਬਨ ਸਟੇਟ ਫੇਜ਼-2 ’ਚ 15 ਸਾਲ ਪਹਿਲਾਂ ਇਕ ਘਰ ’ਚ ਕੰਮ ਕਰਨ ਵਾਲੇ ਵਿਅਕਤੀ ਨੇ ਸਾਬਕਾ ਮਕਾਨ ਮਾਲਕਣ ਦਾ ਗਲਾ ਘੁੱਟ ਕੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ । ਮੁਲਜ਼ਮ ਨੇ ਦੱਸਿਆ ਕਿ 15 ਸਾਲ ਪਹਿਲਾਂ ਉਕਤ ਪਰਿਵਾਰ ਨੇ ਉਸ ਨੂੰ ਜ਼ਲੀਲ ਕੀਤਾ ਸੀ, ਜਿਸ ਦਾ ਉਹ ਬਦਲਾ ਲੈਣ ਆਇਆ ਸੀ। ਇਸ ਵਿਅਕਤੀ ਨੇ ਬਚਾਅ ਲਈ ਆਈ ਮਹਿਮਾਨ ਔਰਤ ਦਾ ਵੀ ਗਲਾ ਘੁੱਟ ਦਿੱਤਾ, ਜਿਸ ਤੋਂ ਬਾਅਦ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕਾਂ ਨੇ ਇਸ ਮਜ਼ਦੂਰ ਨੂੰ ਫੜ ਲਿਆ ਤੇ ਉਸ ਦੀ ਛਿੱਤਰ ਪਰੇਡ ਕਰ ਕੇ ਉਸ ਨੂੰ ਥਾਣਾ 7 ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ-  ਹਾਈ ਕੋਰਟ ਦਾ ਅਹਿਮ ਫ਼ੈਸਲਾ, ਹਮਦਰਦੀ ਦੇ ਆਧਾਰ 'ਤੇ ਨੌਕਰੀ ਹਾਸਲ ਕਰਨ ਦਾ ਹੱਕ ਮ੍ਰਿਤਕ ਦੀ ਪਤਨੀ ਦਾ

ਮਕਾਨ ਮਾਲਕ ਨੇ ਦੱਸਿਆ ਕਿ 15 ਸਾਲ ਪਹਿਲਾਂ ਉਸ ਨੇ ਆਪਣੇ ਘਰ ’ਚ ਦਲੀਪ ਨਾਂ ਦੇ ਨੌਜਵਾਨ ਨੂੰ ਨੌਕਰੀ ਦਿੱਤੀ ਸੀ। ਇਲਜ਼ਾਮ ਹੈ ਕਿ ਕਿਸੇ ਕਾਰਨ ਉਕਤ ਵਿਅਕਤੀ ਨੇ ਨੌਕਰੀ ਛੱਡ ਦਿੱਤੀ ਪਰ ਇਸ ਦੇ ਬਾਵਜੂਦ ਉਸ ਨੂੰ ਪੈਸੇ ਦੇ ਕੇ ਜਾਣ ਦਿੱਤਾ ਗਿਆ। ਘਰ ਦੇ ਮਾਲਕਾਂ ਦਾ ਦੋਸ਼ ਹੈ ਕਿ ਬੀਤੇ ਦਿਨ ਜਦੋਂ ਉਹ ਘਰ ਨਹੀਂ ਸਨ ਤਾਂ ਦਲੀਪ ਇਹ ਕਹਿ ਕੇ ਉਨ੍ਹਾਂ ਦੇ ਘਰ ਆਇਆ ਕਿ ਉਹ ਕਾਫ਼ੀ ਸਮੇਂ ਤੋਂ ਇਸ ਘਰ ’ਚ ਕੰਮ ਕਰਦਾ ਸੀ। ਉਸ ਨੂੰ ਘਰ ’ਚ ਚਾਹ ਪਿਲਾਈ ਗਈ ਪਰ ਇਸ ਦੌਰਾਨ ਉਸ ਨੇ ਆਪਣੀ ਮਾਲਕਣ ਦਾ ਗਲਾ ਫੜ ਕੇ ਕਿਹਾ ਕਿ ਉਹ ਬਦਲਾ ਲੈਣ ਆਇਆ ਹੈ।

ਇਹ ਵੀ ਪੜ੍ਹੋ-  ਹੈਰੀਟੇਜ ਸਟਰੀਟ ’ਚ ਹੋਏ ਧਮਾਕਿਆਂ ’ਚ ਅੱਤਵਾਦੀ ਹਮਲੇ ਦਾ ਖ਼ਦਸ਼ਾ, ਗ੍ਰਹਿ ਮੰਤਰਾਲਾ ਨੇ ਮੰਗੀ ਰਿਪੋਰਟ

ਮਕਾਨ ਮਾਲਕਣ ਦੀ ਆਵਾਜ਼ ਸੁਣ ਕੇ ਜਦੋਂ ਮਹਿਮਾਨ ਔਰਤ ਆਈ ਤਾਂ ਦਲੀਪ ਨੇ ਉਸ ਦਾ ਵੀ ਗਲਾ ਘੁੱਟ ਦਿੱਤਾ, ਜਦੋਂ ਘਰ ਦੇ ਮਾਲਕਣ ਨੇ ਦਰਵਾਜ਼ਾ ਖੋਲ੍ਹ ਕੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਦਲੀਪ ਨੇ ਉਸ ਦਾ ਸਿਰ ਜ਼ਮੀਨ ’ਤੇ ਮਾਰਿਆ। ਇਸ ਦੌਰਾਨ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਦਲੀਪ ਨੂੰ ਕਾਬੂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਬਦਲਾ ਲੈਣ ਆਇਆ ਸੀ। ਦਲੀਪ ਨੇ ਦੋਸ਼ ਲਾਇਆ ਕਿ ਜਿੱਥੇ ਉਹ ਕੰਮ ਕਰਦਾ ਸੀ ਉੱਥੇ ਉਸ ਨਾਲ ਕਈ ਵਾਰ ਤਸ਼ੱਦਦ ਕੀਤਾ ਗਿਆ। ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ ਤੇ ਉਦੋਂ ਹੀ ਉਸ ਨੇ ਬਦਲਾ ਲੈਣ ਦੀ ਯੋਜਨਾ ਬਣਾਈ। ਦੂਜੇ ਪਾਸੇ ਥਾਣਾ 7 ਦੇ ਸਬ-ਇੰਸ. ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਹ ਚੋਣ ਡਿਊਟੀ ’ਚ ਰੁੱਝੇ ਹੋਏ ਹਨ, ਜਿਸ ਕਾਰਨ ਪੁੱਛਗਿੱਛ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉੱਧਰ ਲੋਕਾਂ ਨੇ ਦੋਸ਼ ਲਾਇਆ ਕਿ ਸੂਚਨਾ ਮਿਲਣ ਤੋਂ 3 ਘੰਟੇ ਬਾਅਦ ਪੁਲਸ ਮੌਕੇ ’ਤੇ ਪੁੱਜੀ। ਲੋਕਾਂ ਨੇ ਪੁਲਸ ਦੇ ਸਾਹਮਣੇ ਮੁਲਜ਼ਮ ਦੀ ਕੁੱਟਮਾਰ ਕੀਤੀ ਤੇ ਪੁਲਸ ਪ੍ਰਤੀ ਆਪਣਾ ਗੁੱਸਾ ਵੀ ਜ਼ਾਹਰ ਕੀਤਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News