ਨਸ਼ੀਲੇ ਪਦਾਰਥ ਪਾਏ ਜਾਣ ਦੇ ਦੋਸ਼ ''ਚ 14 ਸਾਲ ਦੀ ਕੈਦ

09/29/2017 2:41:42 AM

ਲੁਧਿਆਣਾ, (ਮਹਿਰਾ)-  ਵਧੀਕ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਦੀ ਅਦਾਲਤ ਨੇ ਨਸ਼ੀਲੇ ਪਦਾਰਥ ਪਾਏ ਜਾਣ ਦੇ ਦੋਸ਼ ਵਿਚ ਜ਼ੋਰਾ ਸਿੰਘ ਨਿਵਾਸੀ ਧਰਮਕੋਟ, ਜ਼ਿਲਾ ਮੋਗਾ ਨੂੰ 14 ਸਾਲ ਦੀ ਕੈਦ ਅਤੇ 1 ਲੱਖ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਸ ਸਬੰਧੀ ਪੁਲਸ ਥਾਣਾ ਸਿਟੀ ਜਗਰਾਓਂ ਵੱਲੋਂ 12 ਮਾਰਚ, 2013 ਨੂੰ ਦੋਸ਼ੀ ਜ਼ੋਰਾ ਸਿੰਘ ਤੇ ਕੇਵਲ ਸਿੰਘ ਨਿਵਾਸੀ ਲੁਧਿਆਣਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਪੁਲਸ ਮੁਤਾਬਕ ਪੁਲਸ ਪਾਰਟੀ ਮੁਖਤਿਆਰ ਸਿੰਘ ਦੀ ਅਗਵਾਈ ਵਿਚ ਕੋਠੇ ਰਲਹਨ, ਜਗਰਾਓਂ ਦੇ ਕੋਲ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਨੂੰ ਉਪਰੋਕਤ ਦੋਸ਼ੀ ਕਾਰ ਵਿਚ ਆਉਂਦਾ ਦਿਖਾਈ ਦਿੱਤਾ। ਸ਼ੱਕ ਪੈਣ 'ਤੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਕਾਰ ਤੋਂ 305.600 ਕਿਲੋ ਨਸ਼ੀਲਾ ਪਦਾਰਥ ਚੂਰਾ-ਪੋਸਤ ਬਰਾਮਦ ਹੋਇਆ, ਜਦੋਂ ਕਿ ਇਸ ਸਬੰਧੀ ਦੋਸ਼ੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਪਰ ਆਪਣੇ ਪੱਖ ਵਿਚ ਕੋਈ ਠੋਸ ਗਵਾਹ ਜਾਂ ਸਬੂਤ ਪੇਸ਼ ਕਰਨ 'ਚ ਅਸਮਰਥ ਰਿਹਾ, ਜਿਸ 'ਤੇ ਉਸ ਨੂੰ ਉਪਰੋਕਤ ਸਜ਼ਾ ਸੁਣਾਈ ਗਈ ਪਰ ਕੇਵਲ ਸਿੰਘ ਜੋ ਕਾਰ ਦਾ ਮਾਲਕ ਸੀ, ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਗਿਆ।


Related News