ਜਲੰਧਰ : ਲੇਡੀਜ਼ ਸੰਗੀਤ ''ਚ ਆਈ 14 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ

Sunday, Dec 22, 2019 - 09:10 PM (IST)

ਜਲੰਧਰ : ਲੇਡੀਜ਼ ਸੰਗੀਤ ''ਚ ਆਈ 14 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ

ਗੁਰਾਇਆ(ਮੁਨੀਸ਼ )- ਲੇਡੀਜ਼ ਸੰਗੀਤ ਵਿਚ ਆਪਣੀ ਦਾਦੀ ਅਤੇ ਚਾਚੇ ਨਾਲ ਹਿੱਸਾ ਲੈਣ ਗਈ ਨੌਵੀਂ ਕਲਾਸ ਦੀ 14 ਸਾਲਾ ਵਿਦਿਆਰਥਣ ਨਾਲ ਮੁਹੱਲੇ ਦੇ ਰਹਿਣ ਵਾਲੇ ਇਕ ਲੜਕੇ ਨੇ ਜਬਰ-ਜ਼ਨਾਹ ਕੀਤਾ। ਘਟਨਾ 'ਤੇ ਮੂੰਹ ਬੰਦ ਰੱਖਣ ਲਈ ਮੁਲਜ਼ਮ ਨੇ ਪੀੜਤਾ ਦੇ ਚਾਚੇ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਵੀ ਕੀਤੀ।ਇਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਗੋਰਾਇਆ ਦੇ ਥਾਣਾ ਮੁਖੀ ਕੇਵਲ ਸਿੰਘ ਨੇ ਦੱਸਿਆ ਸਥਾਨਕ ਸ਼ਹਿਰ ਵਿਚ ਪੈਂਦੇ ਇਕ ਪਿੰਡ ਚ ਪੀੜਤ ਲੜਕੀ ਦੀ ਦਾਦੀ ਬੀਤੀ ਰਾਤ ਆਪਣੇ ਛੋਟੇ ਬੇਟੇ ਅਤੇ ਨੌਵੀਂ ਕਲਾਸ ਵਿਚ ਪੜ੍ਹਨ ਵਾਲੀ 14 ਸਾਲਾ ਪੋਤਰੀ ਨਾਲ ਲੇਡੀਜ਼ ਸੰਗੀਤ ਵਿਚ ਹਿੱਸਾ ਲੈਣ ਗਈ। ਰਾਤ 10 ਵਜੇ ਘਰ ਵਾਪਸ ਮੁੜਨ ਲਈ ਉਹ ਆਪਣੀ ਪੋਤਰੀ ਨੂੰ ਲੱਭਣ ਲੱਗੀ ਤਾਂ ਉਹ ਕਿਤੇ ਨਹੀਂ ਮਿਲੀ। ਲੇਡੀਜ਼ ਸੰਗੀਤ ਦਾ ਪ੍ਰੋਗਰਾਮ ਵੀ ਖਤਮ ਹੋ ਗਿਆ।
ਡੇਢ ਘੰਟੇ ਬਾਅਦ ਰਾਤ ਸਾਢੇ 11 ਵਜੇ ਉਸ ਨੂੰ ਆਪਣੀ ਪੋਤਰੀ ਬਦਹਵਾਸ ਹਾਲਤ ਵਿਚ ਮਿਲੀ। ਉਸ ਦੇ ਚਾਚੇ ਵੱਲੋਂ ਉਸ ਨੂੰ ਪੁੱਛੇ ਜਾਣ 'ਤੇ ਉਹ ਘਬਰਾਈ ਜਿਹੀ ਚੁੱਪ-ਚਾਪ ਖੜ੍ਹੀ ਰਹੀ। ਉਸ ਦੀ ਹਾਲਤ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਉਸ ਨਾਲ ਕੋਈ ਮਾੜੀ ਘਟਨਾ ਵਾਪਰੀ ਹੈ। ਚਾਚੇ ਵੱਲੋਂ ਆਪਣੀ ਭਤੀਜੀ ਤੋਂ ਵਾਰ-ਵਾਰ ਪੁੱਛਣ 'ਤੇ ਮੁਲਜ਼ਮ ਲੜਕਾ ਮਨਪ੍ਰੀਤ ਪਿੱਛੋਂ ਆਇਆ ਅਤੇ ਉਸ ਨੇ ਉਸ ਦੇ ਚਾਚੇ ਨੂੰ ਫੜ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੀੜਤਾ ਦੀ ਦਾਦੀ ਆਪਣੇ ਬੇਟੇ ਨੂੰ ਬਚਾਉਣ ਲਈ ਅੱਗੇ ਹੋਈ ਤਾਂ ਉਸ ਨੇ ਉਸ ਨੂੰ ਵੀ ਧੱਕਾ ਦੇ ਕੇ ਸੁੱਟਦੇ ਹੋਏ ਕਿਹਾ ਕਿ ਉਹ ਆਪਣੀ ਲੜਕੀ ਨੂੰ ਚੁੱਪ-ਚਾਪ ਇੱਥੋਂ ਲੈ ਜਾਣ। ਜੇਕਰ ਕਿਸੇ ਨੇ ਮੂੰਹ ਖੋਲ੍ਹਿਆ ਤਾਂ ਬੁਰਾ ਅੰਜਾਮ ਭੁਗਤਣਾ ਪਵੇਗਾ।
ਉਹ ਆਪਣੀ ਲੜਕੀ ਨੂੰ ਲੈ ਕੇ ਰਾਤ ਘਰ ਆ ਗਏ। ਘਰ ਆ ਕੇ ਬੱਚੀ ਨੇ ਉਨ੍ਹਾਂ ਨੂੰ ਦੱਸਿਆ ਕਿ ਸਮਾਗਮ ਵਾਲੀ ਜਗ੍ਹਾ ਤੋਂ ਮਨਪ੍ਰੀਤ ਜਬਰਨ ਉਸ ਦੀ ਬਾਂਹ ਫੜ ਕੇ ਬਾਹਰ ਲੈ ਗਿਆ। ਡੀ. ਜੇ. ਦੀ ਆਵਾਜ਼ ਉੱਚੀ ਹੋਣ ਅਤੇ ਬਾਹਰ ਗਹਿਰਾ ਕੋਹਰਾ ਹੋਣ ਕਾਰਨ ਕਿਸੇ ਨੂੰ ਕੁਝ ਦਿਖਾਈ ਨਾ ਦਿੱਤਾ। ਅੱਗੇ ਜਾ ਕੇ ਇਕਾਂਤ ਵਿਚ ਉਸ ਨੇ ਉਸ ਦੇ ਨਾਲ ਜਬਰ-ਜ਼ਨਾਹ ਕਰਦੇ ਹੋਏ ਧਮਕਾਇਆ ਕਿ ਜੇਕਰ ਉਸ ਨੇ ਮੂੰਹ ਖੋਲ੍ਹਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨੂੰ ਬੁਰੇ ਅੰਜਾਮ ਭੁਗਤਣੇ ਪੈਣਗੇ, ਜਿਸ ਕਾਰਨ ਉਹ ਬੁਰੀ ਤਰ੍ਹਾਂ ਡਰ ਗਈ।


author

Bharat Thapa

Content Editor

Related News