14 ਸਾਲਾ ਨਾਬਾਲਗਾ ਨਾਲ ਜਬਰ-ਜ਼ਨਾਹ, 2 ''ਤੇ ਕੇਸ ਦਰਜ
Monday, Oct 28, 2019 - 11:56 PM (IST)

ਲੁਧਿਆਣਾ, (ਮਹੇਸ਼)- 14 ਸਾਲਾ ਇਕ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਕੇਸ ਵਿਚ ਜੋਧੇਵਾਲ ਪੁਲਸ ਨੇ ਬਾਲ ਸਿੰਘ ਨਗਰ ਦੇ 2 ਭਰਾਵਾਂ ਖਿਲਾਫ ਪਰਚਾ ਦਰਜ ਕੀਤਾ ਹੈ। ਮੁਲਜ਼ਮ ਹੁਣ ਤੱਕ ਫਰਾਰ ਦੱਸੇ ਜਾ ਰਹੇ ਹਨ। ਘਟਨਾ 3 ਦਿਨ ਪਹਿਲਾਂ ਦੀ ਹੈ।
ਪੀੜਤਾ ਦੇ ਪਿਤਾ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਸ਼ਾਮ ਕਰੀਬ 8 ਵਜੇ ਉਸ ਦੀ ਬੇਟੀ ਨੇੜਲੇ ਚੌਕ ਵੱਲ ਜਾ ਰਹੀ ਸੀ ਤਾਂ ਮੁਲਜ਼ਮ ਨਵਾਜ਼ ਅੰਸਾਰੀ ਉਸ ਨੂੰ ਵਰਗਲਾ ਕੇ ਆਪਣੇ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮ ਦਾ ਭਰਾ ਸਿਰਾਜੁਲ ਅੰਸਾਰੀ ਕਮਰੇ ਦੇ ਬਾਹਰ ਖੜ੍ਹਾ ਨਿਗਰਾਨੀ ਕਰਦਾ ਰਿਹਾ। ਬਾਅਦ ਵਿਚ ਮੁਲਜ਼ਮਾਂ ਨੇ ਉਸ ਦੀ ਬੇਟੀ ਨੂੰ ਡਰਾ-ਧਮਕਾ ਕੇ ਵਾਪਸ ਭੇਜ ਦਿੱਤਾ। ਬੇਟੀ ਨੇ ਘਰ ਪੁੱਜ ਕੇ ਆਪ ਬੀਤੀ ਸੁਣਾਈ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਮੁਖੀ ਅਰਸ਼ਦੀਪ ਕੌਰ ਗਰੇਵਾਲ ਨੇ ਦੱਸਿਆ ਕਿ ਪੀੜਤਾ 6ਵੀਂ ਕਲਾਸ ਵਿਚ ਪੜ੍ਹਦੀ ਹੈ ਪਰ ਉਹ ਇਹ ਦੱਸ ਸਕਣ ਵਿਚ ਅਸਮਰੱਥ ਹੈ ਕਿ ਮੁਲਜ਼ਮ ਨੇ ਕਿਸ ਕਮਰੇ ਵਿਚ ਲਿਜਾ ਕੇ ਉਸ ਦੇ ਨਾਲ ਇਹ ਹਰਕਤ ਕੀਤੀ। ਗਰੇਵਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।