ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ''ਚ ਭੇਜਿਆ ਗੈਂਗਸਟਰ ਦਿਲਪ੍ਰੀਤ
Tuesday, Jul 17, 2018 - 08:24 PM (IST)
ਚੰਡੀਗੜ੍ਹ— ਚੰਡੀਗੜ੍ਹ ਜ਼ਿਲਾ ਅਦਾਲਤ 'ਚ ਅੱਜ ਸਰਪੰਚ ਸਤਨਾਮ ਦੇ ਕਤਲ ਕੇਸ ਮਾਮਲੇ 'ਚ ਗੈਂਗਸਟਰ ਦਿਲਪ੍ਰੀਤ ਨੂੰ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਦਿਲਪ੍ਰੀਤ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਤਾਂ ਉਥੇ ਹੀ ਮੋਹਾਲੀ ਪੁਲਸ ਨੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਕੇਸ ਮਾਮਲੇ 'ਚ ਦਿਲਪ੍ਰੀਤ ਨੂੰ ਟਰਾਂਜਿਟ ਰਿਮਾਂਡ 'ਤੇ ਲੈ ਲਿਆ ਹੈ। ਹੁਣ ਗੈਂਗਸਟਰ ਦਿਲਪ੍ਰੀਤ ਨੂੰ ਮੋਹਾਲੀ 'ਚ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ, ਜਿਥੇ ਮੋਹਾਲੀ ਪੁਲਸ ਉਸ ਨੂੰ ਰਿਮਾਂਡ 'ਤੇ ਲੈਣ ਦੀ ਮੰਗ ਕਰੇਗੀ।
