ਆਫਲਾਈਨ ਹੀ ਹੋਣਗੀਆਂ 12ਵੀਂ ਦੀਆਂ ਪ੍ਰੀਖਿਆਵਾਂ
Tuesday, Apr 20, 2021 - 09:21 PM (IST)
ਲੁਧਿਆਣਾ (ਵਿੱਕੀ)-ਕੋਰੋਨਾ ਵਾਇਰਸ ਮਹਾਮਾਰੀ ਦੇ ਖਤਰੇ ਨੂੰ ਦੇਖਦੇ ਹੋਏ ਕਾਊਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ ਮਤਲਬ ਸੀ. ਆਈ. ਐੱਸ. ਸੀ. ਈ. ਨੇ ਕਲਾਸ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ, ਜਦੋਂਕਿ 12ਵੀਂ ਦੀਆਂ ਪ੍ਰੀਖਿਆਵਾਂ ਆਫਲਾਈਨ ਹੀ ਹੋਣਗੀਆਂ।
ਦੱਸ ਦੇਈਏ ਕਿ 10ਵੀਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਬਦਲਵੀਂ ਰੱਖੀ ਗਈ ਸੀ। ਧਿਆਨਦੇਣਯੋਗ ਹੈ ਕਿ ਆਈ. ਸੀ. ਐੱਸ. ਈ. ਦੀ 10ਵੀਂ ਦੀ ਬੋਰਡ ਪ੍ਰੀਖਿਆ 4 ਮਈ ਤੋਂ ਸ਼ੁਰੂ ਹੋਣੀਆਂ ਸਨ। ਬੋਰਡ ਨੇ ਕਿਹਾ ਸੀ ਕਿ ਹਾਲਾਤ ਦੀ ਸਮੀਖਿਆ ਤੋਂ ਬਾਅਦ 12ਵੀਂ ਦੀ ਪ੍ਰੀਖਿਆ ਦੀਆਂ ਨਵੀਆ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਜੂਨ ਵਿਚ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ।