11 ਸਾਲਾ ਪੰਜਾਬੀ ਬੱਚੀ ਨੇ ਵਧਾਇਆ ਮਾਣ, ਨਾਰਵੇ ’ਚ ਸਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣੀ

Wednesday, Jul 12, 2023 - 02:45 AM (IST)

11 ਸਾਲਾ ਪੰਜਾਬੀ ਬੱਚੀ ਨੇ ਵਧਾਇਆ ਮਾਣ, ਨਾਰਵੇ ’ਚ ਸਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣੀ

ਫ਼ਤਿਹਗੜ੍ਹ ਸਾਹਿਬ (ਜਗਦੇਵ)-ਪੰਜਾਬ ਦੀ ਧਰਤੀ ਤੋਂ ਉੱਠ ਕੇ ਪੰਜਾਬੀਆਂ ਨੇ ਦੁਨੀਆ ’ਚ ਹਰ ਪਾਸੇ ਕਾਮਯਾਬੀ ਦੇ ਝੰਡੇ ਗੱਡ ਕੇ ਨਾਮਣਾ ਖੱਟਿਆ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ 11 ਸਾਲਾ ਰਿਦਮ ਕੌਰ ਨੇ ਨਾਰਵੇ ’ਚ ਸਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਰਿਦਮ‌ ਕੌਰ‌ ਪੁੱਤਰੀ ਅੰਮ੍ਰਿਤਪਾਲ ਸਿੰਘ ਤੇ ਮਨਦੀਪ ਕੌਰ ਨੇ ਇੰਟਰਨੈਸ਼ਨਲ ਮੈਗਜ਼ੀਨ ‘ਡੋਨਲਡ ਡੱਕ’ ਦੀ ਮਹਿਮਾਨ ਸੰਪਾਦਕ ਬਣਨ ਦਾ ਮਾਣ ਹਾਸਲ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ’ਚ ਖ਼ਤਰਾ ਬਰਕਰਾਰ, ਭਾਖੜਾ ਡੈਮ ਤੋਂ ਛੱਡਿਆ ਜਾਵੇਗਾ ਹੋਰ ਪਾਣੀ

ਜ਼ਿਕਰਯੋਗ ਹੈ ਕਿ ਰਿਦਮ ਕੌਰ ਲੇਖਿਕਾ ਬੀਬੀ ਪਰਮਜੀਤ ਕੌਰ ਸਰਹਿੰਦ ਤੇ ਊਧਮ ਸਿੰਘ ਦੀ ਦੋਹਤੀ ਹੈ। ਇਸ ਬਾਬਤ ਨਾਰਵੇ ਤੋਂ ਪਰਮਜੀਤ ਕੌਰ ਸਰਹਿੰਦ ਤੇ ਉਨ੍ਹਾਂ ਦੇ ਪਤੀ ਊਧਮ ਸਿੰਘ ਨੇ ਦੱਸਿਆ ਕਿ ਰਿਦਮ ਕੌਰ ਨਾਰਵੇ ਵਿਚ ਪਹਿਲੀ ਪੰਜਾਬੀ (ਭਾਰਤੀ) ਤੇ ਇਸ ਖੇਤਰ ਵਿਚ ਹੁਣ ਤੱਕ ਸਭ ਤੋਂ ਛੋਟੀ ਉਮਰ ਦੀ ਬੱਚੀ ਵਜੋਂ ਇਹ ਪ੍ਰਾਪਤੀ ਹਾਸਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਖੂਹੀ ’ਚ ਉੱਤਰੇ ਪੰਜਾਬੀ ਨੌਜਵਾਨ ਤੇ 2 ਪ੍ਰਵਾਸੀਆਂ ਨਾਲ ਵਾਪਰੀ ਅਣਹੋਣੀ, ਇਕ-ਇਕ ਕਰਕੇ ਤਿੰਨਾਂ ਦੀ ਗਈ ਜਾਨ


author

Manoj

Content Editor

Related News