11 ਸਾਲਾ ਬੱਚੀ ਨੇ ਕਰ ਦਿਖਾਇਆ ਕਮਾਲ, ਬਣਾ ਦਿੱਤੀ ਅੱਖਾਂ ਦੀਆਂ ਬੀਮਾਰੀਆਂ ਦਾ ਪਤਾ ਲਗਾਉਣ ਵਾਲੀ ਐਪ
Tuesday, Apr 25, 2023 - 11:30 AM (IST)
ਜਲੰਧਰ (ਇੰਟ.)- ਕੇਰਲ ਦੀ ਰਹਿਣ ਵਾਲੀ 11 ਸਾਲਾ ਲੀਨਾ ਰਫ਼ੀਕ ਨੇ ਆਈਫੋਨ ਦੀ ਵਰਤੋਂ ਕਰ ਕੇ ਇਕ ਅਨੋਖੀ ਸਕ੍ਰੀਨਿੰਗ ਪ੍ਰਕਿਰਿਆ ਰਾਹੀਂ ਅੱਖਾਂ ਦੀਆਂ ਬੀਮਾਰੀਆਂ ਅਤੇ ਹੋਰ ਸਥਿਤੀਆਂ ਦਾ ਪਤਾ ਲਗਾਉਣ ਲਈ ਇਕ ਐਪ ਬਣਾਇਆ ਹੈ। ਲੀਨਾ ਨੇ ਐਪ ਨੂੰ ‘ਓਗਲਰ ਆਈਸਕੈਨ’ (ਏ. ਆਈ.) ਨਾਂ ਦਿੱਤਾ ਹੈ ਅਤੇ ਉਸ ਨੇ ਇਸ ਨੂੰ 10 ਸਾਲ ਦੀ ਉਮਰ ’ਚ ਬਣਾ ਲਿਆ ਸੀ। ਹੁਣ ਇਸ ਏ. ਆਈ. ਐਪ ਦੀ ਖੋਜ ਦੇ ਇਕ ਸਾਲ ਬਾਅਦ ਲੀਨਾ ਨੇ ਇਸ ਨੂੰ ਐਪ ਸਟੋਰ ’ਚ ਰੱਖਿਆ ਹੈ, ਜਿੱਥੋਂ ਆਈ. ਓ. ਐੱਸ. ਉਪਭੋਗਤਾ ਉਸ ਦੇ ਐਪ ਤੱਕ ਪਹੁੰਚ ਸਕਦੇ ਹਨ। ਹਾਲ ਹੀ ’ਚ ਲੀਨਾ ਨੇ ਲਿੰਕਡਇਨ ’ਤੇ ਆਪਣੀ ਇਸ ਤਾਜ਼ਾ ਪ੍ਰਾਪਤੀ ਨੂੰ ਸਾਂਝਾ ਕੀਤਾ ਹੈ।
ਇਹ ਵੀ ਪੜ੍ਹੋ- ਮੋਰਿੰਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
6 ਸਾਲ ਦੀ ਉਮਰ ’ਚ ਬਣਾ ਲਈ ਸੀ ਵੈੱਬਸਾਈਟ
ਇਸ ਤੋਂ ਪਹਿਲਾਂ ਵੀ ਲੀਨਾ ਨੇ ਸਿਰਫ਼ 6 ਸਾਲ ਦੀ ਉਮਰ ’ਚ ਆਪਣੇ ਸਕੂਲ ਦੀ ਵਿਗਿਆਨ ਪ੍ਰਦਰਸ਼ਨੀ ਲਈ ਬਿਲਕੁਲ ਸ਼ੁਰੂਆਤ ਤੋਂ ਇਕ ਵੈੱਬਸਾਈਟ ਬਣਾ ਦਿੱਤੀ ਸੀ। ਇਹ ਡਿਵਾਈਸ ਕਿਵੇਂ ਕੰਮ ਕਰਨਗੇ, ਇਸ ਬਾਰੇ ਜਾਣਕਾਰੀ ਦੇਣ ਲਈ ਲੀਨਾ ਨੇ ਲਿੰਕਡਇਨ ਦੀ ਮਦਦ ਲਈ ਅਤੇ ਇਕ ਵੀਡੀਓ ਰਾਹੀਂ ਇਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਲੀਨਾ ਨੇ ਕਿਹਾ ਕਿ ਉਸ ਦੀ ਐਪਲੀਕੇਸ਼ਨ ‘ਐਡਵਾਂਸਡ ਕੰਪਿਊਟਰ ਵਿਜ਼ਨ ਅਤੇ ਮਸ਼ੀਨ ਲਰਨਿੰਗ’ ਐਲਗੋਰਿਦਮ ਦੀ ਵਰਤੋਂ ਕਰ ਕੇ ਓਗਲਰ ਫ੍ਰੇਮ ਰੇਂਜ ਦੇ ਅੰਦਰ ਅੱਖਾਂ ਦਾ ਪਤਾ ਲਗਾਉਣ ਲਈ ਰੌਸ਼ਨੀ ਅਤੇ ਰੰਗ ਦੀ ਤੀਬਰਤਾ, ਦੂਰੀ ਅਤੇ ਲੁੱਕ-ਅੱਪ ਪੁਆਇੰਟਾਂ ਵਰਗੇ ਕਈ ਮਾਪਦੰਡਾਂ ਦਾ ਵਿਸ਼ਲੇਸ਼ਣ ਕਰ ਸਕਦੀ ਹੈ। ਇਕ ਵਾਰ ਸਕੈਨ ਦੀ ਗੁਣਵੱਤਾ ਦੀ ਪੁਸ਼ਟੀ ਹੋਣ ਤੋਂ ਬਾਅਦ, ਐਪ ਆਰਕਸ, ਮੇਲਾਨੋਮਾ, ਪਟਿਰੀਗੀਅਮ ਅਤੇ ਮੋਤੀਆਬਿੰਦ ਵਰਗੀਆਂ ਸੰਭਾਵਿਤ ਅੱਖਾਂ ਦੀਆਂ ਬੀਮਾਰੀਆਂ ਜਾਂ ਸਥਿਤੀਆਂ ਦਾ ਨਿਦਾਨ ਕਰਨ ਲਈ ਸਿਖਲਾਈ ਪ੍ਰਾਪਤ ਮਾਡਲ ਦੀ ਵਰਤੋਂ ਕਰਦੀ ਹੈ।
ਇਹ ਵੀ ਪੜ੍ਹੋ- ਛੋਟੀ ਜਿਹੀ ਗੱਲ ਪਿੱਛੇ ਹੋਈ ਜ਼ਬਰਦਸਤ ਲੜਾਈ, ਕੁੜੀ ਦੇ ਪਾੜੇ ਕੱਪੜੇ, ਪੁਲਸ 'ਤੇ ਲੱਗੇ ਗੰਭੀਰ ਇਲਜ਼ਾਮ
ਲੀਨਾ ਦਾ ਕਹਿਣਾ ਹੈ ਕਿ ਇਸ ਐਪ ਨੂੰ ਬਿਨਾਂ ਕਿਸੇ ਤੀਜੀ ਪਾਰਟੀ ਦੇ ਲਾਇਬ੍ਰੇਰੀਆਂ ਜਾਂ ਪੈਕੇਜਾਂ ਦੇ ਸਵਿਫਟਯੂ. ਆਈ. ਮੂਲ ਰੂਪ ਨਾਲ ਵਿਕਸਤ ਕੀਤਾ ਗਿਆ ਸੀ ਅਤੇ ਇਸ ਇਨੋਵੇਟਿਵ ਐਪ ਨੂੰ ਜੀਵਨ ’ਚ ਲਿਆਉਣ ਲਈ ਮੈਨੂੰ 6 ਮਹੀਨੇ ਦੀ ਖੋਜ ਅਤੇ ਵਿਕਾਸ ਕਰਨਾ ਪਿਆ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।