108 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਔਰਤ ਗ੍ਰਿਫਤਾਰ
Friday, Jul 14, 2017 - 06:23 AM (IST)

ਜਲੰਧਰ, (ਮਹੇਸ਼)- ਥਾਣਾ ਪਤਾਰਾ ਦੀ ਪੁਲਸ ਨੇ 108 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਏ. ਐੱਸ. ਆਈ. ਆਤਮਜੀਤ ਸਿੰਘ ਵਲੋਂ ਗਸ਼ਤ ਦੌਰਾਨ ਪਿੰਡ ਕੰਗਣੀਵਾਲ ਨੇੜੇ ਲੇਡੀ ਪੁਲਸ ਦੀ ਮਦਦ ਨਾਲ ਉਕਤ ਔਰਤ ਨੂੰ ਕਾਬੂ ਕੀਤਾ ਗਿਆ ਹੈ, ਜਿਸ ਦੀ ਪਛਾਣ ਪ੍ਰਵੀਨ ਕੁਮਾਰੀ ਪਤਨੀ ਰਾਕੇਸ਼ ਕੁਮਾਰ ਨਿਵਾਸੀ ਨਵੀਂ ਆਬਾਦੀ ਕੋਟਲਾ ਥਾਣਾ ਮਕਸੂਦਾਂ ਦੇ ਰੂਪ ਵਿਚ ਹੋਈ ਹੈ। ਉਸ ਦੇ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਦੋਸ਼ੀ ਔਰਤ ਨਸ਼ੇ ਦੀ ਸਮੱਗਲਿੰਗ ਕਰਦੀ ਸੀ ਅਤੇ ਨਸ਼ੀਲਾ ਪਾਊਡਰ ਕਿਸੇ ਨੂੰ ਸਪਲਾਈ ਕਰਨ ਜਾ ਰਹੀ ਸੀ।